EntertainmentTop News

ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰੂ ਘਰ ਵਿੱਚ ਮੱਥਾ ਟੇਕਣ ਪੁੱਜੇ ਸੰਜੇ ਦੱਤ

ਕਲਾਕਾਰ ਸੰਜੇ ਦੱਤ ਗੁਰੂ ਨਗਰੀ ਅੰਮ੍ਰਿਤਸਰ ਪੁੱਜੇ ਤੇ ਇਸ ਮੌਕੇ ਉਨਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਨਾਲ ਹੀ ਉਨ੍ਹਾਂ ਗੁਰਬਾਣੀ ਦਾ ਆਨੰਦ ਮਾਨਿਆ ਹੈ। ਇਸ ਤੋਂ ਬਾਅਦ ਉਨ੍ਹਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਜੇ ਦੱਤ ਨੇ ਕਿਹਾ ਕਿ ਉਹ ਪੰਜਾਬ ਆਏ ਹਨ। ਉਹਨਾਂ ਦਾ ਆਪਣਾ ਇਹ ਪੰਜਾਬ ਹੈ, ਪੰਜਾਬ ਵਿੱਚ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਾ ਹੈ। ਖਾਸ ਕਰਕੇ ਅੰਮ੍ਰਿਤਸਰ ਵਿੱਚ ਇੱਥੋਂ ਦੇ ਲੋਕਾਂ ਦਾ ਕਾਫੀ ਪਿਆਰ ਮਿਲਿਆ ਹੈ। ਉਹਨਾਂ ਕਿਹਾ ਕਿ ਇੱਥੇ ਅਸੀਂ ਇੱਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਆਏ ਹਾਂ ਤੇ ਅੱਜ ਗੁਰੂ ਘਰ ਮੱਥਾ ਟੇਕਣ ਦਾ ਮੌਕਾ ਮਿਲਿਆ। ਇਸ ਮੌਕੇ ਉਨ੍ਹਾਂ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਇੱਥੋਂ ਚੱਲੇ ਹਾਂ।

ਅਦਾਕਾਰ ਸੰਜੇ ਦੱਤ ਨੇ ਕਿਹਾ ਕਿ ਅੰਮ੍ਰਿਤਸਰ ਬਹੁਤ ਪਿਆਰੀ ਜਗ੍ਹਾ ਹੈ। ਪੰਜਾਬ ਨਾਲ ਸਾਡਾ ਬਹੁਤ ਪਿਆਰ ਹੈ। ਉੱਥੇ ਹੀ ਉਹਨਾਂ ਰਾਜਨੀਤੀ ਕਰਨ ਵਾਲਿਆਂ ਨੂੰ ਕਿਹਾ ਕਿ ਮੈਨੂੰ ਮਾਫ ਕਰੋ ਮੈਂ ਰਾਜਨੀਤੀ ਨੂੰ ਲੈ ਕੇ ਕੋਈ ਲੈਣਾ ਦੇਣਾ ਨਹੀਂ। ਉਹਨਾਂ ਕਿਹਾ ਕਿ ਇਹ ਬਹੁਤ ਵਧੀਆ ਪ੍ਰੋਜੈਕਟ ਤੇ ਸਾਡੀ ਫਿਲਮ ਬਣ ਰਹੀ ਹੈ। ਐਕਸ਼ਨ ਫਿਲਮ ਹੈ ਤੇ ਸਭ ਨੂੰ ਬਹੁਤ ਪਸੰਦ ਆਵੇਗੀ।

ਉਨ੍ਹਾਂ ਅੰਮ੍ਰਿਤਸਰ ਦੇ ਖਾਣ-ਪੀਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਜਲੇਬੀ ਖਾਵਾਂਗਾ ‘ਤੇ ਲੱਸੀ ਪੀਵਾਂਗਾ, ਪਨੀਰ ਦੇ ਟਿੱਕੇ ਖਾਵਾਂਗਾ। ਅੰਮ੍ਰਿਤਸਰ ਖਾਣਾ ਬਹੁਤ ਹੀ ਲਾਜਵਾਬ ਹੈ ਤੇ ਖਾ ਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ। ਇਸ ਮੌਕੇ ਸੰਜੇ ਦੱਤ ਨੇ ਕੁਲਦੀਪ ਸਿੰਘ ਧਾਲੀਵਾਲ ਕੈਬਨਟ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਤੇ ਪੰਜਾਬ ਤੇ ਚਰਚਾ ਵੀ ਕੀਤੀ ਸੀ ਸੰਜੇ ਦੱਤ ਨੇ ਗਿਆਨੀ ਟੀ ਸਟਾਲ ਤੋਂ ਚਾਹ ਦੀ ਚੁਸਕੀ ਵੀ ਲਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button