PunjabPunjabTop News

ਸਕੂਲ ਦੌਰੇ ਦੌਰੇ ਤੇ ਗਏ ਵਿਧਾਇਕ ਨੂੰ ਸਲਾਮ ਨਾ ਠੋਕਣ ਤੇ ਤਿੰਨ ਅਧਿਆਪਕਾਂ ਨੂੰ ਨੋਟਿਸ ਜਾਰੀ

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਫ਼ਰੀਦਕੋਟ ਜ਼ਿਲ੍ਹੇ ਦੀਆਂ ਤਿੰਨ ਅਧਿਆਪਕਾਂ ਨੂੰ ਇਸ ਗੱਲ ‘ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਕਿ ਉਨ੍ਹਾਂ ਵਿਧਾਇਕ ਦੇ ਸਕੂਲ ਦੌਰੇ ਦੌਰਾਨ ਆਪੋ-ਆਪਣੀਆਂ ਕਲਾਸਾਂ ‘ਚੋਂ‌ ਬਾਹਰ ਆ ਕੇ ਉਸ ਨੂੰ ‘ਸਲਾਮ’ ਨਹੀਂ ਠੋਕੀ ਅਤੇ ਇਸ ਤਰ੍ਹਾਂ ਸਕੂਲ ਦੀ ਚੈਕਿੰਗ ਦੌਰਾਨ ਵਿਧਾਇਕ ਦੀ ਬੇਇੱਜ਼ਤੀ ਹੋਈ ਹੈ।ਜਾਰੀ ਨੋਟਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੇ ਸਰਕਾਰੀ ਐਲੀਮੈਂਟਰੀ ਸਕੂਲ ਗੌਂਦਾਰਾ ‘ਚ ਤਾਇਨਾਤ ਅਧਿਆਪਕ ਪਰਮਜੀਤ ਕੌਰ, ਗੀਤਾ‌ ਰਾਣੀ ਤੇ ਕੁਲਵਿੰਦਰ ਕੌਰ ਨੂੰ ਆਖਿਆ ਕਿ ਇਕ ਵਿਧਾਇਕ 17 ਸਤੰਬਰ ਨੂੰ ਇਸ ਸਕੂਲ ਵਿੱਚ ਚੈਕਿੰਗ ਲਈ ਆਏ ਸਨ। ਚੈਕਿੰਗ ਵੇਲੇ ਅਧਿਆਪਕ ਆਪੋ-ਆਪਣੀਆਂ‌ ਜਮਾਤਾਂ ‘ਚੋਂ‌ ਬਾਹਰ ਨਹੀਂ ਆਏ ਤੇ ਨਾ ਹੀ ਉਨ੍ਹਾਂ ਨੇ ਵਿਧਾਇਕ ਦਾ ਸਵਾਗਤ ਕੀਤਾ। ਹਾਲਾਂਕਿ ਉਸ ਸਮੇਂ ਸਕੂਲ ਦੇ ਹੈੱਡ ਟੀਚਰ ਹਰਵਿੰਦਰ ਸਿੰਘ ਡਿਊਟੀ ਤੋਂ ਗ਼ੈਰ-ਹਾਜ਼ਰ ਸਨ। ਸਿੱਖਿਆ ਅਧਿਕਾਰੀ ਵੱਲੋਂ ਜਾਰੀ ਨੋਟਿਸ ਅਨੁਸਾਰ ਵਿਧਾਇਕ ਨੇ ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਕੋਲ ਸ਼ਿਕਾਇਤ ਦਿੱਤੀ ਹੈ, ਜਿਸ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button