ਪੰਚਾਇਤੀ ਚੋਣਾਂ ਨੂੰ ਲੈ ਅਮਨ ਸ਼ਾਂਤੀ ਕਾਇਮ ਰੱਖਣ ਲਈ ਬਰਨਾਲਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਦੇ ਚਲਦਿਆਂ ਪੁਲਿਸ ਵੱਲੋਂ ਬਾਹਰੀ ਪੁਲਿਸ ਨੂੰ ਵੀ ਜ਼ਿਲ੍ਹਾ ਬਰਨਾਲਾ ਵਿੱਚ ਬਣਾਏ ਗਏ ਵੱਖ ਵੱਖ ਪੋਲਿੰਗ ਸੈਂਟਰਾਂ ਦੇ ਤੈਨਾਤ ਕੀਤਾ ਗਿਆ ਹੈ। ਇਸ ਸਭ ਦੇ ਚਲਦਿਆਂ ਜ਼ਿਲਾ ਬਰਨਾਲਾ ਦੇ ਪਿੰਡ ਢਿਲਵਾਂ ਵਿਖੇ ਡਿਊਟੀ ਕਰਨ ਆਏ ਪਟਿਆਲਾ ਤੋਂ ਆਰਬੀਆਈ ਪੁਲਿਸ ਕਰਮਚਾਰੀ ਲੱਖਾ ਸਿੰਘ ਦੀ ਅਚਾਨਕ ਸਿਹਤ ਵਿਗੜਨ ਨਾਲ ਮੌਤ ਹੋ ਗਈ। ਲੱਖਾ ਸਿੰਘ ਨੂੰ ਜਦੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਤਾਂ ਉੱਥੇ ਮੌਜੂਦ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਘਟਨਾ ਦਾ ਪਤਾ ਐਸਐਸਪੀ ਸੰਦੀਪ ਮਲਕ ਬਰਨਾਲਾ ਨੂੰ ਲੱਗਿਆ ਤਾਂ ਉਨਾਂ ਨੇ ਤੁਰੰਤ ਆਪਣੀ ਪੁਲਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜਿਆ ਅਤੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਵਾਇਆ। ਦੱਸ ਦੀ ਏ ਕਿ ਲੱਖਾ ਸਿੰਘ ਪਟਿਆਲਾ ਦੇ ਆਰਬੀਆਈ ਤੋਂ ਬਰਨਾਲਾ ਦੇ ਢਿਲਵਾਂ ਵਿਖੇ ਡਿਊਟੀ ਕਰਨ ਆਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.