PunjabPunjabTop News

SGPC ਪ੍ਰਧਾਨ ਨੇ ਬਾਗੀ ਹੋਏ SGPC ਮੈਂਬਰਾਂ ਨਾਲ ਕੀਤੀ ਮੁਲਾਕਾਤ

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੇ ਸਾਲਾਨਾ ਚੋਣ ਇਜਲਾਸ ਤੋਂ ਪਹਿਲਾਂ ਮੌਜੂਦਾ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮਾਲਵੇ ਦੇ ਬਾਗੀ ਐੱਸਜੀਪੀਸੀ ਮੈਂਬਰਾਂ ਨਾਲ ਰਾਬਤਾ ਵਿੱਢ ਦਿੱਤਾ ਹੈ। ਉਹ ਅੱਜ ਹਲਕਾ ਚੰਨਣਵਾਲ ਤੋਂ ਐੱਸਜੀਪੀਸੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਅਤੇ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੂੰ ਉਨ੍ਹਾਂ ਦੀਆਂ ਰਿਹਾਇਸ਼ਾਂ ‘ਤੇ ਮਿਲੇ।

ਸੂਤਰਾਂ ਅਨੁਸਾਰ ਇਹ ਮੁਲਾਕਾਤ ਆਉਣ ਵਾਲੀ 28 ਅਕਤੂਬਰ ਨੂੰ ਐੱਸਜੀਪੀਸੀ ਦੀ ਪ੍ਰਧਾਨਗੀ ਸਬੰਧੀ ਹੀ ਹੋਈ ਹੈ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਵੀ ਸੰਤ ਘੁੰਨਸ ਨਾਲ ਮੁਲਾਕਾਤ ਕੀਤੀ ਗਈ ਸੀ। ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਣਜਾ ਪਿਛਲੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਉਸ ਦਾ ਹਾਲ ਜਾਨਣ ਲਈ ਹੀ ਸ੍ਰੀ ਧਾਮੀ ਆਏ ਸਨ। ਜਦਕਿ ਸੰਤ ਘੁੰਨਸ ਦਾ ਕਹਿਣਾ ਹੈ ਕਿ ਇਹ ਕੋਈ ਸਿਆਸੀ ਮੁਲਾਕਾਤ ਨਹੀਂ ਸੀ। ਉਨ੍ਹਾਂ ਦੇ ਐੱਸਜੀਪੀਸੀ ਪ੍ਰਧਾਨ ਧਾਮੀ ਨਾਲ ਪਰਿਵਾਰਕ ਰਿਸ਼ਤੇ ਹਨ ਜਿਸ ਦੇ ਚੱਲਦਿਆਂ ਉਹ ਮਿਲਣ ਆਏ ਸਨ।
ਘੁੰਨਸ ਅਤੇ ਜਥੇਦਾਰ ਚੂੰਘਾਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਹਾਰ ਤੋਂ ਬਾਅਦ ਬਾਗੀ ਹੋ ਗਏ ਸਨ। ਉਨ੍ਹਾਂ ਸੁਖਬੀਰ ਬਾਦਲ ਤੋਂ ਪਾਰਟੀ ਦੇ ਪ੍ਰਧਾਨਗੀ ਛੱਡਣ ਦੀ ਮੰਗ ਕੀਤੀ ਸੀ। ਪਿਛਲੇ ਵਰ੍ਹੇ ਵੀ ਐੱਸਜੀਪੀਸੀ ਪ੍ਰਧਾਨਗੀ ਮੌਕੇ ਦੋਵੇਂ ਇਹ ਦੋਵੇਂ ਬਾਗੀ ਗਰੁੱਪ ਵਿੱਚ ਬਹੁਤ ਸਰਗਰਮ ਸਨ। ਇਸ ਵਾਰ ਅਕਾਲੀ ਦਲ ਦੇ ਵੱਡੇ ਹੋਰ ਨੇਤਾਵਾਂ ਵੱਲੋਂ ਬਗਾਵਤ ਤੋਂ ਬਾਅਦ ਐੱਸਜੀਪੀਸੀ ਦੀ ਪ੍ਰਧਾਨਗੀ ਲਈ ਦੋਵੇਂ ਗਰੁੱਪ ਜ਼ੋਰ ਅਜ਼ਮਾਈ ਕਰਨ ਲੱਗੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button