InternationalTop News

ਰਾਸ਼ਟਰੀ ਸਰਵੇਖਣਾਂ ‘ਚ ਲਗਾਤਾਰ ਅੱਗੇ ਚੱਲ ਰਹੀ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਹੁਣ ਵੱਡਾ ਝਟਕਾ, 5 ਸੂਬਿਆਂ ‘ਚ ਡੋਨਾਲਡ ਟਰੰਪ ਅੱਗੇ

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਸਿਰਫ 5 ਹਫਤੇ ਬਾਕੀ ਹਨ, ਰਾਸ਼ਟਰੀ ਸਰਵੇਖਣਾਂ ‘ਚ ਲਗਾਤਾਰ ਅੱਗੇ ਚੱਲ ਰਹੀ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਹੁਣ ਵੱਡਾ ਝਟਕਾ ਲੱਗਾ ਹੈ। ਰਾਸ਼ਟਰਪਤੀ ਚੋਣਾਂ ‘ਚ ਫੈਸਲਾਕੁੰਨ ਮੰਨੇ ਜਾਂਦੇ 7 ‘ਚੋਂ 5 ਸੂਬਿਆਂ ‘ਚ ਡੋਨਾਲਡ ਟਰੰਪ ਅੱਗੇ ਹਨ। ਅਮਰੀਕਾ ‘ਚ ਵ੍ਹਾਈਟ ਹਾਊਸ ਦੀ ਦੌੜ ਕਾਫੀ ਦਿਲਚਸਪ ਲੱਗ ਰਹੀ ਹੈ, ਐਟਲਸਇੰਟਲ ਦੇ ਤਾਜ਼ਾ ਸਰਵੇਖਣ ‘ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ 7 ‘ਚੋਂ 5 ਸਵਿੰਗ ਸੂਬਿਆਂ ‘ਚ ਲੀਡ ਲੈ ਲਈ ਹੈ। ਇਸ ਨੂੰ ਉਪ ਪ੍ਰਧਾਨ ਕਮਲਾ ਹੈਰਿਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਕਿਉਂਕਿ ਸਵਿੰਗ ਰਾਜ ਰਾਸ਼ਟਰਪਤੀ ਚੋਣ ਦੇ ਨਤੀਜੇ ਦਾ ਫੈਸਲਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button