ਚੰਡੀਗੜ੍ਹ: ਪੰਜਾਬ ਦੀ CM ਭਗਵੰਤ ਮਾਨ ਵਾਲੀ ਸਰਕਾਰ ਦੀ ਕੈਬਨਿਟ ਦਾ ਅੱਜ ਵਿਸਥਾਰ ਹੋਇਆ ਹੈ। ਪਰ ਕੈਬਨਿਟ ਵਿਸਥਾਰ ਤੋਂ ਪਹਿਲਾ CM ਮਾਨ ਨੇ ਉਸ ਸਮੇਂ ਸੱਬ ਨੂੰ ਜੱਕਾ ਬੱਕਾ ਕਰ ਦਿੱਤਾ ਜਦੋਂ ਉਨ੍ਹਾਂ ਵੱਲੋਂ ਆਪਣੇ OSD ਓਂਕਾਰ ਸਿੰਘ ਨੂੰ ਆਪਣੇ ਅਹੁਦੇ ਤੋਂ ਹੱਟਾ ਦਿੱਤਾ। ਹਲਾਂਕਿ OSD ਓਂਕਾਰ ਸਿੰਘ ਨੂੰ ਹਟਾਉਣ ਦਾ ਅਸਲ ਕਾਰਨਾਂ ਦਾ ਅੱਜੇ ਪੱਤਾ ਨਹੀਂ ਲੱਗ ਸੱਕਿਆ ਹੈ, ਪਰ ਭਗਵੰਤ ਮਾਨ ਸਰਕਾਰ ਦਾ ਆਪਣੇ-ਆਪ ‘ਚ ਇਹ ਵੱਡਾ ਫੈਸਲਾਂ ਦੱਸਿਆ ਜਾ ਰਿਹਾ ਹੈ।
👉⚠️ ਭਗਵੰਤ ਮਾਨ ਜੀ ਆ OSD ਕਿਉਂ ਬਦਲਿਆ ਗਿਆ ਕਾਰਨ ਦੱਸੋ ❗️❗️
ਨਹੀ ਤੇ ਫਿਰ ਦਾਸ ਦੱਸੂ ਤਿਗੜੀ ਦੇ ਕਾਰਨਾਮੇ❗️❗️@BhagwantMann @ArvindKejriwal pic.twitter.com/Rx4XMxNeDu— Bikram Singh Majithia (@bsmajithia) September 23, 2024
CM ਮਾਨ ਦੇ ਇਸ ਫੈਸਲੇ ਤੋਂ ਬਾਅਦ ਵਿਰੋਧੀਆਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ CM ਭਗਵੰਤ ਮਾਨ ਨੂੰ ਚੈਂਲੇਜ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਜੀ ਆ OSD ਕਿਉਂ ਬਦਲਿਆ ਗਿਆ ਕਾਰਨ ਦੱਸੋ!! ਨਹੀ ਤੇ ਫਿਰ ਦਾਸ ਦੱਸੂ ਤਿਗੜੀ ਦੇ ਕਾਰਨਾਮੇ!!
CM ਭਗਵੰਤ ਮਾਨ ਦਾ ਵੱਡਾ ਫੈਸਲਾਂ, OSD ਓਂਕਾਰ ਸਿੰਘ ਨੂੰ ਅਹੁਦੇ ਤੋਂ ਹੱਟਾਇਆ
ਬਿਕਰਮ ਮਜੀਠੀਆ ਦੇ ਇਸ ਟਵੀਟ ਤੋਂ ਬਾਅਦ ਸਿਆਸੀ ਗਲੀਆਰਿਆਂ ਵਿਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਵੀ ਮਨਜੀਤ ਸਿੰਘ ਸਿੱਧੂ ਨੂੰ ਵੀ OSD ਦੇ ਅਹੁਦੇ ਤੋਂ ਹੱਟਾ ਦਿੱਤਾ ਗਿਆ ਸੀ। ਮਨਜੀਤ ਸਿੰਘ ਸਿੱਧੂ ਨੂੰ ਵੀ ਹਟਾਉਣ ਦਾ ਕਾਰਨ ਸਾਹਮਣੇ ਨਹੀਂ ਆਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.