IndiaNationalTop News

ਰੱਖਿਆ ਮੰਤਰੀ ਦੇ ਜਹਾਜ਼ ਨੂੰ ਨਹੀਂ ਮਿਲਿਆ ਤੇਲ, ਸੜਕੀ ਮਾਰਗ ਰਾਹੀਂ ਕਰਨੀ ਪਈ ਯਾਤਰਾ

ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਰਾਜਨਾਥ ਸਿੰਘ ਪਰਿਵਰਤਨ ਯਾਤਰਾ ‘ਚ ਹਿੱਸਾ ਲੈਣ ਝਾਰਖੰਡ ਦੇ ਗੜ੍ਹਵਾ ਪਹੁੰਚੇ ਸਨ। ਵਾਪਸੀ ਸਮੇਂ ਹੈਲੀਕਾਪਟਰ ਦਾ ਤੇਲ ਖ਼ਤਮ ਹੋਣ ਕਾਰਨ ਦੋਵਾਂ ਨੂੰ ਸੜਕ ਰਾਹੀਂ ਵਾਰਾਣਸੀ ਵਾਪਸ ਜਾਣਾ ਪਿਆ। ਝਾਰਖੰਡ ਦੇ ਪੁਲਿਸ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਰਾਜਨਾਥ ਸਿੰਘ ਝਾਰਖੰਡ ਦੇ ਗੜ੍ਹਵਾ ਦੇ ਬੰਸ਼ੀਧਰ ਨਗਰ ਤੋਂ ਉੱਤਰ ਪ੍ਰਦੇਸ਼ ਲਈ ਰਵਾਨਾ ਹੋਏ। ਪਰਿਵਰਤਨ ਯਾਤਰਾ ਪੂਰੀ ਕਰਕੇ ਜਿਵੇਂ ਹੀ ਉਹ ਹੈਲੀਪੈਡ ‘ਤੇ ਪਹੁੰਚੇ ਤਾਂ ਉਨ੍ਹਾਂ ਦੇ ਹੈਲੀਕਾਪਟਰ ‘ਚ ਤੇਲ ਖਤਮ ਹੋ ਗਿਆ। ਜਿਸ ਕਾਰਨ ਉਨ੍ਹਾਂ ਨੂੰ ਕਰੀਬ ਇੱਕ ਘੰਟਾ ਇੰਤਜ਼ਾਰ ਕਰਨਾ ਪਿਆ, ਇਸ ਦੇ ਬਾਵਜੂਦ ਤੇਲ ਨਹੀਂ ਮਿਲਿਆ। ਇਸ ਤੋਂ ਬਾਅਦ ਦੋਵਾਂ ਨੂੰ ਸੜਕ ਰਾਹੀਂ ਬਨਾਰਸ ਭੇਜ ਦਿੱਤਾ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button