InternationalTop News

ਮਲੇਸ਼ੀਆ ਤੋਂ ਸਾਹਮਣੇ ਆਇਆ ਇਕ ਹੈਰਾਨੀਜਨਕ ਮਾਮਲਾ, ਇਸਲਾਮਿਕ ਕਾਰੋਬਾਰੀ ਸਮੂਹ ਨਾਲ ਜੁੜੀਆਂ 20 ਵੈਲਫੇਅਰ ਫਰਮਾਂ ‘ਤੇ ਛਾਪੇਮਾਰੀ, ਛੋਟੇ ਬੱਚਿਆਂ ਦਾ ਕੀਤਾ ਗਿਆ ਸੀ ਜਿਨਸੀ ਸ਼ੋਸ਼ਣ

ਮਲੇਸ਼ੀਆ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਲਿਸ ਨੇ ਇੱਕ ਵੱਡੇ ਇਸਲਾਮਿਕ ਕਾਰੋਬਾਰੀ ਸਮੂਹ ਨਾਲ ਜੁੜੀਆਂ 20 ਵੈਲਫੇਅਰ ਫਰਮਾਂ ‘ਤੇ ਛਾਪੇਮਾਰੀ ਕੀਤੀ। ਦੋਸ਼ ਹੈ ਕਿ ਇਨ੍ਹਾਂ ਵੈਲਫੇਅਰ ਹੋਮਜ਼ ‘ਚ ਛੋਟੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ, ਇਸ ਪੂਰੇ ਮਾਮਲੇ ‘ਚ ਪੁਲਸ ਨੇ 105 ਔਰਤਾਂ ਸਮੇਤ 171 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਅਧਿਆਪਕ ਅਤੇ ਦੇਖਭਾਲ ਕਰਨ ਵਾਲੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ 1 ਤੋਂ 17 ਸਾਲ ਦੀ ਉਮਰ ਦੇ 402 ਬੱਚਿਆਂ ਨੂੰ ਬਚਾਇਆ ਗਿਆ ਹੈ। ਪੁਲਿਸ ਨੇ ਜਿਨ੍ਹਾਂ 20 ਸਥਾਨਾਂ ‘ਤੇ ਕਾਰਵਾਈ ਕੀਤੀ, ਉਨ੍ਹਾਂ ‘ਚੋਂ 18 ਵੈਲਫੇਅਰ ਹੋਮ ਸੈਂਟਰਲ ਸੇਲੰਗੋਰ ਰਾਜ ਅਤੇ 2 ਦੱਖਣੀ ਨੇਗੇਰੀ ਸੇਮਬਿਲਨ ਰਾਜ ‘ਚ ਹਨ, ਪੁਲਸ ਅਧਿਕਾਰੀ ਦੇ ਮੁਤਾਬਕ, ਉਨ੍ਹਾਂ ਨੂੰ ਕਲਿਆਣ ਘਰਾਂ ‘ਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਇਹ ਵੈਲਫੇਅਰ ਹੋਮ ਮਲੇਸ਼ੀਆ ਦੇ ਇਖਵਾਨ ਬਿਜ਼ਨਸ ਗਰੁੱਪ ਨਾਲ ਸਬੰਧਤ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button