PunjabPunjabTop News

Petrol, Diesel ਦੇ ਵੈਟ ਤੇ ਵਾਧੇ ਤੋਂ ਬਾਅਦ ਹੁਣ ਵਧਿਆ ਬੱਸਾਂ ਦਾ ਕਿਰਾਇਆ

ਚੰਡੀਗੜ੍ਹ: ਪੰਜਾਬ ‘ਚ ਪੈਟਰੋਲ ਡੀਜ਼ਲ ਤੋਂ ਬਾਅਦ ਹੁਣ ਬੱਸ ਦਾ ਸਫਰ ਵੀ ਮਹਿੰਗਾ ਹੋ ਗਿਆ ਹੈ। ਦੋ ਦਿਨ ਪਹਿਲਾਂ ਸਰਕਾਰ ਨੇ ਡੀਜ਼ਲ ‘ਤੇ 92 ਪੈਸੇ ਪ੍ਰਤੀ ਲੀਟਰ ਅਤੇ ਪੈਟਰੋਲ ‘ਤੇ 61 ਪੈਸੇ ਪ੍ਰਤੀ ਲੀਟਰ ਵੈਟ ਵਧਾਉਣ ਦਾ ਫੈਸਲਾ ਕੀਤਾ ਸੀ, ਜਿਸ ਕਾਰਨ ਬੱਸਾਂ ਦਾ ਕਿਰਾਇਆ ਵੀ ਵਧਾਉਣਾ ਪਿਆ ਸੀ। ਪੰਜਾਬ ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਵਿੱਚ ਬੱਸ ਦਾ ਕਿਰਾਇਆ 23 ਪੈਸੇ ਤੋਂ ਵਧਾ ਕੇ 46 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ।

ਹਾਈਕੋਰਟ ਦੀ ਫਟਕਾਰ ਤੋਂ ਬਾਅਦ ਸਰਕਾਰ ਨੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੀ ਜ਼ਮੀਨ NHAI ਨੂੰ ਸੌਂਪ ਦਿੱਤੀ

ਇਸ ਦੇ ਨਾਲ ਹੀ ਸਰਕਾਰ ਨੇ ਘੱਟੋ-ਘੱਟ ਟਿਕਟ ਭੁਗਤਾਨ ‘ਚ ਵੀ ਬਦਲਾਅ ਕੀਤਾ ਹੈ। ਹੁਣ ਯਾਤਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਘੱਟੋ-ਘੱਟ 15 ਰੁਪਏ ਦੇਣੇ ਹੋਣਗੇ। ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੱਸ ਕਿਰਾਏ ਵਿੱਚ ਵਾਧੇ ਨਾਲ ਸਰਕਾਰ ਦੀ ਆਮਦਨ ਵਿੱਚ 150 ਕਰੋੜ ਰੁਪਏ ਦਾ ਵਾਧਾ ਹੋਵੇਗਾ। ਸਰਕਾਰ ਵੱਲੋਂ ਔਰਤਾਂ ਲਈ ਸ਼ੁਰੂ ਕੀਤੀ ਗਈ ਮੁਫ਼ਤ ਯਾਤਰਾ ਦੀ ਸਹੂਲਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਇਸ ਨੂੰ ਪਹਿਲਾਂ ਵਾਂਗ ਹੀ ਜਾਰੀ ਰੱਖਣ ਦਾ ਹੁਕਮ ਹੈ।

ਅਕਾਲੀ ਦਲ ਨੇ ਕੀਤਾ ਐਲਾਨ, ਪੰਜਾਬ ਸਰਕਾਰ ਖਿਲਾਫ ਲਗਾਉਣਗੇ ਜ਼ਿਲ੍ਹਾ ਪੱਧਰੀ ਧਰਨਾ

ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਕਰੀਬ ਚਾਰ ਸਾਲਾਂ ਬਾਅਦ ਬੱਸ ਕਿਰਾਏ ਵਿੱਚ ਵਾਧਾ ਹੋਇਆ ਹੈ। ਕਿਰਾਏ ‘ਚ ਵਾਧੇ ਦਾ ਇਹ ਫੈਸਲਾ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਬੱਸਾਂ ‘ਤੇ ਲਾਗੂ ਹੋਵੇਗਾ। ਹੀਟ ਵੈਂਟੀਲੇਸ਼ਨ ਐਂਡ ਏਅਰ ਕੰਡੀਸ਼ਨ  ਦੀਆਂ ਆਮ ਬੱਸਾਂ ਦੇ ਕਿਰਾਏ ਵਿੱਚ 23 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਜੋ ਹੁਣ ਵਧ ਕੇ 1.45 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ, ਪਹਿਲਾਂ ਇਹ 1.22 ਰੁਪਏ ਪ੍ਰਤੀ ਕਿਲੋਮੀਟਰ ਸੀ। ਜਦੋਂਕਿ ਏਸੀ ਬੱਸਾਂ ਦੇ ਕਿਰਾਏ ਵਿੱਚ 28 ਪੈਸੇ ਦਾ ਵਾਧਾ ਕੀਤਾ ਗਿਆ ਹੈ ਜੋ ਕਿ 1.74 ਰੁਪਏ ਪ੍ਰਤੀ ਯਾਤਰੀ ਪ੍ਰਤੀ ਕਿਲੋਮੀਟਰ ਹੈ। ਪਹਿਲਾਂ ਇਹ 1.46 ਰੁਪਏ ਪ੍ਰਤੀ ਕਿਲੋਮੀਟਰ ਸੀ। ਇੰਟੈਗਰਲ ਕੋਚ ਦਾ ਕਿਰਾਇਆ 41 ਪੈਸੇ ਵਧਾਇਆ ਗਿਆ ਹੈ ਜੋ ਹੁਣ 2.61 ਰੁਪਏ ਪ੍ਰਤੀ ਕਿਲੋਮੀਟਰ ਹੈ। ਇਸ ਤੋਂ ਇਲਾਵਾ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 46 ਪੈਸੇ ਵਧਿਆ ਹੈ ਜੋ ਹੁਣ ਵਧ ਕੇ 2.90 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button