EntertainmentPunjabTop News

ਅਦਾਕਾਰ ਗਿੱਪੀ ਗਰੇਵਾਲ ਕੇਸ ਦੀ ਸੁਣਵਾਈ ਅੱਜ, ਮਾਮਲਾ ਦਿਲਪ੍ਰੀਤ ਵੱਲੋਂ ਧਮਕੀ ਦਾ

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਖ਼ਿਲਾਫ਼ ਕਰੀਬ ਛੇ ਸਾਲ ਪੁਰਾਣੇ ਕੇਸ ਵਿੱਚ ਅੱਜ  ਮੋਹਾਲੀ ਅਦਾਲਤ ਚ ਸੁਣਵਾਈ ਹੋਵੇਗੀ। ਪਿਛਲੀਆਂ ਚਾਰ ਸੁਣਵਾਈਆਂ ਵਿੱਚ ਉਹ ਪੇਸ਼ ਨਹੀਂ ਹੋਇਆ। ਵਕੀਲਾਂ ਨੇ ਅਦਾਲਤ ‘ਚ ਦੱਸਿਆ ਸੀ ਕਿ ਗਿੱਪੀ ਗਰੇਵਾਲ ਅਜੇ ਵਿਦੇਸ਼ ‘ਚ ਹਨ। ਉੱਥੇ ਉਸਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ । ਜਿਸ ਕਾਰਨ ਅੱਜ ਓਹ ਪੇਸ਼ ਨਹੀਂ ਹੋ ਸਕਦੇ

ਮਾਮਲਾ 31 ਮਈ 2018 ਦਾ ਹੈ ਜਦ ਗਿੱਪੀ ਗਰੇਵਾਲ ਨੂੰ ਇੱਕ ਅਣਜਾਣ ਨੰਬਰ ਤੋਂ ਉਸਦੇ ਵਟਸਐਪ ‘ਤੇ ਇੱਕ ਵਾਇਸ ਅਤੇ ਟੈਕਸਟ ਮੈਸੇਜ ਆਇਆ। ਇਸ ਮੈਸੇਜ ਵਿੱਚ ਉਸਨੂੰ ਇੱਕ ਨੰਬਰ ਦਿੱਤਾ ਗਿਆ ਸੀ। ਨੂੰ ਇਸ ਨੰਬਰ ‘ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ।

ਇਸ ਵਿੱਚ ਲਿਖਿਆ ਗਿਆ ਸੀ ਕਿ ਇਹ ਸੰਦੇਸ਼ ਜਬਰੀ ਵਸੂਲੀ ਦੀ ਮੰਗ ਲਈ ਭੇਜਿਆ ਗਿਆ ਸੀ। ਤੁਸੀਂ ਗੱਲ ਕਰੋ, ਨਹੀਂ ਤਾਂ ਤੁਹਾਡੀ ਹਾਲਤ ਪਰਮੀਸ਼ ਵਰਮਾ ਅਤੇ ਚਮਕੀਲਾ ਵਰਗੀ ਹੋ ਜਾਵੇਗੀ। ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲੀਸ ਨੂੰ ਕੀਤੀ।

ਮੁਹਾਲੀ ਪੁਲੀਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਹੁਣ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ, ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਹਨ। ਜਿਸ ਸਮੇਂ ਉਨ੍ਹਾਂ ਨੂੰ ਇਹ ਧਮਕੀ ਮਿਲੀ ਸੀ, ਉਸ ਸਮੇਂ ਉਹ ਆਪਣੀ ਫਿਲਮ ‘ਕੈਰੀ ਆਨ ਜੱਟਾ 2’ ਦੀ ਪ੍ਰਮੋਸ਼ਨ ਲਈ ਪੰਜਾਬ ਤੋਂ ਬਾਹਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button