PunjabPunjabTop News

ਜੇਲ੍ਹ ਅਧਿਕਾਰੀ ਏਆਈਜੀ ਮਨਜੀਤ ਸਿੰਘ ਸਿੱਧੂ ਨੇ ਮੰਗੀ ਸਵੈ ਇੱਛਾ ਰਿਟਾਇਰਮੈਂਟ

ਜੇਲ੍ਹ ਅਧਿਕਾਰੀ ਏਆਈਜੀ ਮਨਜੀਤ ਸਿੰਘ ਸਿੱਧੂ ਨੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲਈ ਅਰਜ਼ੀ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਉਸ ਦੀ ਬਦਲੀ ਬਠਿੰਡਾ ਹਾਈ ਸਕਿਓਰਿਟੀ ਜੇਲ੍ਹ ਵਿੱਚ ਸੁਪਰਡੈਂਟ ਵਜੋਂ ਹੋਈ ਸੀ। ਪਤਾ ਲੱਗਾ ਹੈ ਕਿ ਸੇਵਾਮੁਕਤੀ ਦੀ ਅਰਜ਼ੀ ਦੇ ਨਾਲ ਉਨ੍ਹਾਂ ਨੇ ਤਿੰਨ ਮਹੀਨਿਆਂ ਦੀ ਤਨਖਾਹ ਦਾ ਡਿਮਾਂਡ ਡਰਾਫਟ ਵੀ ਜਮਾਂ ਕਰਵਾਇਆ ਹੈ।  ਪਟਿਆਲਾ ਕੇਂਦਰੀ ਜੇਲ੍ਹ ਵਿੱਚ ਤਾਇਨਾਤ ਏਆਈਜੀ ਮਨਜੀਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਏਡੀਜੀਪੀ) ਦੇ ਦਫ਼ਤਰ ਵਿੱਚ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲਈ ਅਰਜ਼ੀ ਦਿੱਤੀ ਹੈ। ਉਨ੍ਹਾਂ ਨੇ ਇਸ ਪਿੱਛੇ ਘਰੇਲੂ ਕਾਰਨਾਂ ਦਾ ਹਵਾਲਾ ਦਿੱਤਾ ਹੈ। ਜਿਸ ਕਾਰਨ ਚਰਚਾ ਸ਼ੁਰੂ ਹੋ ਗਈ ਕਿ ਉਹ ਤਬਾਦਲੇ ਤੋਂ ਨਾਖੁਸ਼ ਹਨ। ਉਨ੍ਹਾਂ ਨੇ ਆਪਣੀ ਅਰਜ਼ੀ ਵਿੱਚ ਦੱਸਿਆ ਕਿ ਉਹ 5 ਦਸੰਬਰ 1997 ਨੂੰ ਪੰਜਾਬ ਜੇਲ੍ਹ ਵਿਭਾਗ ਵਿੱਚ ਸਹਾਇਕ ਸੁਪਰਡੈਂਟ ਵਜੋਂ ਭਰਤੀ ਹੋਏ ਸੀ ਤੇ 31 ਅਗਸਤ, 2024 ਤੱਕ 26 ਸਾਲ, ਅੱਠ ਮਹੀਨੇ ਅਤੇ 16 ਦਿਨ ਦੀ ਸੇਵਾ ਪੂਰੀ ਕਰ ਲਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button