PunjabTop News

ਅਜੀਜ਼ਪੁਰ ਟੋਲ ਪਲਾਜਾ ‘ਤੇ PRTC ਡਰਾਇਵਰ ਤੇ ਹਮਲਾ ਕਰ ਕੁੱਟਮਾਰ ਦੇ ਦੋਸ਼

ਅਜੀਜ਼ਪੁਰ ਟੋਲ ਪਲਾਜਾ ‘ਤੇ ਪੀਆਰਟੀਸੀ ਦੇ ਬਰਨਾਲਾ ਡਿੱਪੂ ਦੀ ਬੱਸ ਜੋ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਦੇ ਡਰਾਈਵਰ ਅਤੇ ਟੋਲ ਪਲਾਜਾ ਮੁਲਾਜ਼ਮਾਂ ਵਿਚਕਾਰ ਹੋਈ ਆਪਸੀ ਤਕਰਾਰ ਦੇ ਚਲਦੇ ਪੀਆਰਟੀਸੀ ਬੱਸ ਡਰਾਈਵਰਾਂ ਨੇ ਟੋਲ ਪਲਾਜ਼ਾ ‘ਤੇ ਬਸਾਂ ਖੜੀਆਂ ਕਰਕੇ ਜਾਮ ਲਗਾ ਦਿੱਤਾ। ਸਵੇਰੇ 7.30 ਵਜੇ ਦੇ ਕਰੀਬ ਲੱਗੇ ਇਸ ਜਾਮ ਨਾਲ ਸੜਕ ਦੇ ਦਿਨੋਂ ਪਾਸੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆ। ਸਵੇਰ ਦਾ ਸਮਾਂ ਹੋਣ ਕਾਰਨ ਅਤੇ ਪੀਆਰਟੀਸੀ ਬੱਸ ਡਰਾਈਵਰਾਂ ਵੱਲੋਂ ਲਗਾਏ ਜਾਮ ਦੇ ਚਲਦੇ ਮੁਸਾਫਿਰਾਂ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੈਦਲ ਤੁਰ ਕੇ ਆਪਣੀ ਮੰਜਿਲ ਵੱਲ ਜਾਣ ਲਈ ਮਜਬੂਰ ਹਨ।

ਪੀਆਰਟੀਸੀ ਦੇ ਪ੍ਰਧਾਨ ਬਿੰਦਰ ਨੇ ਦੱਸਿਆ ਕਿ ਉਨਾਂ ਦਾ ਟੋਲ ਕੰਪਨੀ ਨਾਲ 1 ਤੇ 7 ਨੰਬਰ ਤੋਂ ਬੱਸਾਂ ਕੱਢਣ ਦਾ ਲਿਖਿਤ ਸਮਝੌਤਾ ਹੋਇਆ ਪਿਆ ਹੈ ਤਾਂ ਜੋ ਉਨਾਂ ਦਾ ਸਮਾਂ ਖਰਾਬ ਨਾ ਹੋਵੇ ਪਰ ਇਸ ਦੇ ਬਾਵਜੂਦ ਵੀ ਟੋਲ ਪਲਾਜ਼ਾ ਵਾਲੇ ਬੱਸ ਡਰਾਈਵਰਾਂ ਨਾਲ ਧੱਕਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਜਦੋਂ ਬਰਨਾਲਾ ਡਿੱਪੂ ਦੀ ਬੱਸ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਤਾਂ ਅਜੀਜ਼ਪੁਰ ਟੋਲ ‘ਤੇ ਟੋਲ ਮੁਲਾਜ਼ਮ ਨਾਲ ਡਰਾਈਵਰ ਦੀ ਬਹਿਸ ਹੋ ਗਈ ਜੋ ਹੱਥੋ ਪਾਈ ਵਿੱਚ ਬਦਲ ਗਈ। ਜਿਸ ਦੇ ਚਲਦੇ ਬੱਸ ਆਪ੍ਰੇਟਰਾਂ ਨੇ ਗੁੱਸੇ ਵਿੱਚ ਆ ਕੇ ਜਾਮ ਲਗਾ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button