NationalSportsTop News

ਵਿਨੇਸ਼ ਫੋਗਾਟ ਮੈਡਲ ਮਾਮਲੇ ਤੇ ਅਦਾਲਤ 13 ਅਗਸਤ ਨੂੰ ਦੇਵੇਗੀ ਫੈਸਲਾ

ਪਹਿਲਵਾਨ ਵਿਨੇਸ਼ ਫੋਗਾਟ ਨੂੰ ਚਾਂਦੀ ਦਾ ਤਗਮਾ ਦੇਣ ਦੀ ਮੰਗ ‘ਤੇ ਖੇਡ ਅਦਾਲਤ (ਸੀਏਐਸ) 13 ਅਗਸਤ ਨੂੰ ਆਪਣਾ ਫੈਸਲਾ ਸੁਣਾਏਗੀ। ਫਾਈਨਲ ਮੈਚ ਤੋਂ ਪਹਿਲਾਂ ਵਿਨੇਸ਼ ਨੂੰ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਵਿਨੇਸ਼ ਨੇ ਸਾਂਝੇ ਤੌਰ ‘ਤੇ ਚਾਂਦੀ ਦਾ ਤਗਮਾ ਦੇਣ ਦੀ ਮੰਗ ਕੀਤੀ ਸੀ। ਇਸ ਮਾਮਲੇ ਦੀ ਸ਼ੁੱਕਰਵਾਰ ਨੂੰ 3 ਘੰਟੇ ਤੱਕ ਸੁਣਵਾਈ ਹੋਈ। ਇਸ ਦੌਰਾਨ ਵਿਨੇਸ਼ ਵੀ ਮੌਜੂਦ ਸੀ। ਭਾਰਤੀ ਓਲੰਪਿਕ ਸੰਘ (IOA) ਦੀ ਤਰਫੋਂ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ CAS ਕੀ ਹੈ: ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ CAS ਇੱਕ ਵਿਸ਼ਵਵਿਆਪੀ ਸੰਸਥਾ ਹੈ, ਜਿਸਦਾ ਕੰਮ ਖੇਡਾਂ ਨਾਲ ਸਬੰਧਤ ਕਾਨੂੰਨੀ ਵਿਵਾਦਾਂ ਦਾ ਨਿਪਟਾਰਾ ਕਰਨਾ ਹੈ। ਇਸਦੀ ਸਥਾਪਨਾ ਸਾਲ 1984 ਵਿੱਚ ਕੀਤੀ ਗਈ ਸੀ। ਹੈੱਡਕੁਆਰਟਰ ਲੁਸਾਨੇ, ਸਵਿਟਜ਼ਰਲੈਂਡ ਵਿੱਚ ਹੈ। ਇਸ ਦੀਆਂ ਨਿਊਯਾਰਕ ਅਤੇ ਸਿਡਨੀ ਵਿੱਚ ਵੀ ਅਦਾਲਤਾਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button