SportsTop News

ਮਹਿਲਾ ਕ੍ਰਿਕਟ ਚ ਭਾਰਤ ਨੇ ਯੂਏਈ ਨੂੰ 78 ਦੌੜਾਂ ਨਾਲ ਹਰਾਇਆ

ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਚੱਲ ਰਹੇ ਮਹਿਲਾ ਏਸ਼ੀਆ ਕੱਪ 2024 ਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਯੂਏਈ ਨੂੰ 78 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਹੁਣ ਭਾਰਤ ਆਪਣਾ ਆਖਰੀ ਗਰੁੱਪ ਗੇੜ ਮੈਚ 23 ਜੁਲਾਈ ਨੂੰ ਨੇਪਾਲ ਖਿਲਾਫ ਖੇਡੇਗਾ। ਯੂਏਈ ਖ਼ਿਲਾਫ਼ ਜਿੱਤ ਨਾਲ ਭਾਰਤੀ ਟੀਮ ਗਰੁੱਪ ਏ ਵਿੱਚ ਅੰਕ ਸੂਚੀ ਵਿੱਚ ਸਿਖਰ ’ਤੇ ਬਰਕਰਾਰ ਹੈ। ਉਸ ਦੇ ਖਾਤੇ ਵਿੱਚ ਚਾਰ ਅੰਕ ਹਨ ਅਤੇ ਨੈੱਟ ਰਨ ਰੇਟ 3.386 ਹੈ, ਦਾਂਬੁਲਾ ਦੇ ਰੰਗੀਰੀ ਦਾਂਬੁਲਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਯੂਏਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 201 ਦੌੜਾਂ ਬਣਾਈਆਂ। ਜਵਾਬ ਵਿੱਚ ਯੂਏਈ ਦੀ ਟੀਮ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 123 ਦੌੜਾਂ ਹੀ ਬਣਾ ਸਕੀ। ਭਾਰਤ ਨੇ ਇਹ ਮੈਚ 78 ਦੌੜਾਂ ਨਾਲ ਜਿੱਤ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button