PunjabTop News

ਬਨੂੜ ਵਿਖੇ ਪੁਲਿਸ ‘ਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ, ਦੋ ਗੈਂਗਸਟਰ ਕਾਬੂ

ਬਨੂੜ: ਰਾਜਪੁਰਾ ਬਨੂੜ ਨੇੜੇ ਪੰਜਾਬ ਪੁਲਿਸ ਦੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਕਿ ਬਨੂੜ ਸਨੇਟਾਂ ਨੇੜੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਫਾਇਰਿੰਗ ਹੋਈ ਹੈ ਜਿਸ ਵਿੱਚ ਦੀਪਕ ਅਤੇ ਰਮਨਦੀਪ ਸਿੰਘ ਨਾਂ ਦੇ ਗੈਂਗਸਟਰਾਂ ਨੂੰ ਫਾਇਰਿੰਗ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਦੋਵੇਂ ਉਹੀ ਗੈਂਗਸਟਰ ਨੇ ਜੋ ਬੀਤੀ ਰਾਤ ਰਾਜਪੁਰਾ ਪਟਿਆਲਾ ਨੇੜੇ ਪੈਂਦੇ ਟੋਲ ਪਲਾਜ਼ਾ ਧਨੇੜੀ ਜੱਟਾਂ ਕੋਲ ਵਿੱਤੀ ਰਾਤ ਗੋਲੀਬਾਰੀ ਦੀਆਂ ਘਟਨਾਵਾਂ ਚ ਸ਼ਾਮਿਲ ਸਨ। ਪੁਲਿਸ ਨੂੰ ਖਬਰ ਮਿਲੀ ਸੀ ਕਿ ਦੋਵੇਂ ਗੈਂਗਸਟਰ ਬਨੂੜ ਨੇੜੇ ਛੁਪੇ ਹੋਏ ਹਨ। ਖਬਰਾਂ ਮੁਤਾਬਿਕ ਜਦੋਂ ਪੁਲਿਸ ਨੇ ਗੈਂਗਸਟਰਾਂ ਨੂੰ ਘੇਰਾ ਪਾਇਆ ਤਾਂ ਗੈਂਗਸਟਰਾਂ ਨੇ ਆਪਣੇ ਬੱਚਾ ਲਈ ਗੋਲੀਆਂ ਚਲਾ ਦਿੱਤੀਆਂ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਕੀਤੀ ਤੇ ਇਸ ਕੋਲ ਇ ਬਾਰੇ ਦੌਰਾਨ ਇੱਕ ਗੈਂਗਸਟਰ ਦੇ ਪੈਰ ਚ ਗੋਲੀ ਲੱਗ ਗਈ ਤੇ ਉਹ ਜ਼ਖਮੀ ਹੋ ਗਿਆ।

ਸਨਰੂਫ ਗੱਡੀ ਵਿੱਚੋਂ ਬਾਹਰ ਖੜ੍ਹ ਕੇ ਨਜ਼ਾਰਾ ਲੈਣ ਵਾਲਿਆ ਖਿਲਾਫ਼ ਪੰਜਾਬ ਪੁਲਿਸ ਕਰੇਗੀ ਸਖ਼ਤੀ

ਦੱਸ ਦਈਏ ਕਿ ਗੈਂਗਸਟਰ ਦੀਪਕ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਰਮਨਦੀਪ ਸਿੰਘ ਬਠਿੰਡਾ ਦੇ ਅਮਰਗੜ੍ਹ ਪਿੰਡ ਦਾ ਰਹਿਣ ਵਾਲਾ ਹੈ। ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਬੀਤੀ ਰਾਤ ਪਟਿਆਲਾ ਰਾਜਪੁਰਾ ਨੇੜੇ ਟੋਲ ਪਲਾਜ਼ਾ ਕੋਲ ਗੈਂਗਸਟਰਾਂ ਵੱਲੋਂ ਫਾਇਰਿੰਗ ਕੀਤੀ ਗਈ ਗੈਂਗਸਟਰਾਂ ਦੀ ਇਹ ਸਾਰੀ ਹਰਕਤ ਸੀਸੀਟੀਵੀ ਚ ਕੈਦ ਹੋ ਗਈ। ਬੀਤੀ ਰਾਤ ਦੀ ਘਟਨਾ ਤੋਂ ਬਾਅਦ ਹੀ ਪੰਜਾਬ ਪੁਲਿਸ ਹਰਕਤ ਚ ਆ ਗਈ ਸੀ ਤੇ ਉਨਾਂ ਵੱਲੋਂ ਇਹ ਪ੍ਰਸ਼ਨ ਨੂੰ ਅੰਜਾਮ ਦਿੱਤਾ ਗਿਆ ਸੀ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦੋਹਾਂ ਗੈਂਗਸਟਰਾਂ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਡੀਜੀਪੀ ਗੋਰਵ ਯਾਦਵ ਨੇ ਲਿਖਿਆ ਕਿ ਪਟਿਆਲਾ ਪੁਲਿਸ ਵੱਲੋਂ ਬਨੂੜ ਰਾਜਪੁਰਾ ਤੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ।

ਜਲੰਧਰ ਤੋਂ ‘ਆਪ’ ਪਾਰਟੀ ਵਿਧਾਇਕ ਮਹਿੰਦਰ ਭਗਤ ਨੂੰ ਕੈਬਨਿਟ ਕੁਰਸੀ ਦੇਣ ਦੀ ਤਿਆਰੀਆਂ?

ਉਹ ਰਾਜਪੂਰਾ ਪਟਿਆਲਾ ਟੋਲ ਪਲਾਜ਼ਾ ਅਤੇ ਰਾਜਪੁਰਾ ਵਿਖੇ ਇੱਕ ਸ਼ਰਾਬ ਦੇ ਠੇਕੇ ਤੇ ਕੱਲ ਦੇਰ ਰਾਤ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਿੱਚ ਸ਼ਾਮਿਲ ਸਨ। ਜਦੋਂ ਇਹ ਗੈਂਗਸਟਰ ਮੁਹਾਲੀ ਤੋਂ ਆ ਰਹੇ ਸੀ ਤਾਂ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਵਿੱਚ ਉਹਨਾਂ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਪਾਰਟੀ ਨੇ ਆਤਮ ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ ਅਤੇ ਕ੍ਰੋਸ ਫਾਇਰਿੰਗ ਵਿੱਚ ਇੱਕ ਗੈਂਗਸਟਰ ਜਖਮੀ ਹੋ ਗਿਆ ਗੈਂਗਸਟਰਾਂ ਕੋਲੋਂ ਇੱਕ ਰਿਵਾਲਵਰ ਤੇ ਇੱਕ ਪਿਸਤੋਲ ਬਰਾਮਦ ਹੋਈ ਹੈ। ਫਿਲਹਾਲ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਥੋੜੀ ਦੇਰ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button