EntertainmentTop News

ਫਿਲਮ ‘ਕਲਕੀ 2898 ਏਡੀ’ ਨੇ 11 ਦਿਨਾਂ ‘ਚ 900 ਕਰੋੜ ਰੁਪਏ ਦੀ ਕੀਤੀ ਕਮਾਈ

ਫਿਲਮ ‘ਕਲਕੀ 2898 ਏਡੀ’ ਨੇ 11 ਦਿਨਾਂ ਵਿੱਚ ਬਾਕਸ ਆਫਿਸ ‘ਚ ਕੌਮਾਂਤਰੀ ਪੱਧਰ ‘ਤੇ 900 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਅਮਿਤਾਭ ਬੱਚਨ, ਕਮਲ ਹਾਸਨ, ਦੀਪਿਕਾ ਪਾਦੂਕੋਨ, ਦਿਸ਼ਾ ਪਟਾਨੀ ਅਤੇ ਪ੍ਰਭਾਸ ਵਰਗੇ ਵੱਡੇ ਅਦਾਕਾਰਾਂ ਵਾਲੀ ਇਹ ਫਿਲਮ ਕਮਾਈ ਦੇ ਮਾਮਲੇ ਵਿੱਚ ਬਾਕੀ ਫਿਲਮਾਂ ਦੇ ਮੁਕਾਬਲੇ ਕਾਫੀ ਅੱਗੇ ਚੱਲ ਰਹੀ ਹੈ।

ਨਿਰਮਾਤਾਵਾਂ ਨੇ ਪ੍ਰਭਾਸ ਦੇ ਕਿਰਦਾਰ ਵਾਲਾ ਇੱਕ ਪੋਸਟਰ ਐਕਸ ‘ਤੇ ਸਾਂਝਾ ਕਰਦਿਆਂ ਫਿਲਮ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ”ਮਹਾ ਬਲਾਕਬਸਟਰ ਫਿਲਮ ਨੇ ਦੁਨੀਆ ਭਰ ਵਿੱਚ 900 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਦਾ ਨਿਰਦੇਸ਼ਨ ਨਾਗ ਅਸ਼ਿਵਨ ਅਤੇ ਨਿਰਮਾਣ ਵੈਜੰਤੀ ਮੂਵੀਜ਼ ਵੱਲੋਂ ਕੀਤਾ ਗਿਆ ਹੈ। ਫਿਲਮ ਨੇ ਆਪਣੇ ਪਹਿਲੇ ਹਫਤੇ ਵਿੱਚ ਹੀ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਸੀ ਅਤੇ ਜੇ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਂਦੇ ਦਿਨਾਂ ਵਿੱਚ ਇਹ ਫਿਲਮ 1000 ਕਰੋੜ ਰੁਪਏ ਦਾ ਅੰਕੜਾ ਵੀ ਪਾਰ ਕਰ ਸਕਦੀ ਹੈ।” ਇਹ ਫਿਲਮ 600 ਕਰੋੜ ਰੁਪਏ ਦੇ ਬਜਟ ਨਾਲ ਭਾਰਤ ਵਿੱਚ ਬਣੀ ਸਭ ਤੋਂ ਮਹਿੰਗੀ ਫਿਲਮ ਦੱਸੀ ਜਾ ਰਹੀ ਹੈ। ਫਿਲਮ 27 ਜੂਨ ਨੂੰ ਪੰਜ ਵੱਖ-ਵੱਖ ਭਾਸ਼ਾਵਾਂ, ਤੇਲਗੂ, ਤਮਿਲ, ਮਲਿਆਲਮ, ਕੰਨੜ, ਹਿੰਦੀ ਅਤੇ ਅੰਗਰੇਜ਼ੀ ਵਿੱਚ ਰਿਲੀਜ਼ ਹੋਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button