NationalTop News

ਕਰਨਾਲ ਨੇੜੇ ਰੇਲ ਹਾਦਸਾ, ਦਿੱਲੀ ਅੰਬਾਲਾ ਰੂਟ ਬੰਦ

ਦਿੱਲੀ-ਅੰਬਾਲਾ ਰੇਲ Line ‘ਤੇ ਹਾਦਸਾ, ਮਾਲ ਗੱਡੀ ਦੇ ਛੇ-ਸੱਤ ਡੱਬੇ ਪਟੜੀ ਤੋਂ ਉਤਰੇ- ਦੋਵਾਂ ਪਾਸਿਆਂ ਤੋਂ ਰੇਲ ਟਰੈਫਿਕ ਰੋਕਿਆ ਗਿਆ 
ਕਰਨਾਲ, 2 ਜੁਲਾਈ 2024 : ਅੱਜ ਸਵੇਰੇ ਕਰਨਾਲ ਲਾਗੇ ਤਾਰਾਵੜੀ ਇਲਾਕੇ ਵਿਚ ਮਾਲਗੱਡੀ ਦੇ 8-10 ਡੱਬੇ ਡਿੱਗ ਗਏ। ਇਸ ਕਾਰਨ ਦਿੱਲੀ ਨੂੰ ਜਾਂਦੀ ਰੇਲ ਲਾਈਨ ਹਾਲ ਦੀ ਘੜੀ ਬੰਦ ਹੋ ਗਈ ਹੈ। ਖ਼ਬਰ ਲਿਖੇ ਜਾਣ ਤਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਦਰਅਸਲ ਹਰਿਆਣਾ ਦੇ ਕਰਨਾਲ ‘ਚ ਤਰਾਵੜੀ ਰੇਲਵੇ ਸਟੇਸ਼ਨ ਨੇੜੇ ਚੱਲਦੀ ਮਾਲ ਗੱਡੀ ‘ਚੋਂ ਅਚਾਨਕ 8 ਤੋਂ 10 ਡੱਬੇ ਡਿੱਗ ਗਏ। ਜਿਸ ਕਾਰਨ ਦੋਵੇਂ ਪਾਸੇ ਰੇਲਵੇ ਟਰੈਕ ਜਾਮ ਹੋ ਗਿਆ। ਸੂਚਨਾ ਮਿਲਣ ‘ਤੇ ਜੀਆਰਪੀ ਅਤੇ ਰੇਲਵੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਪਾਸਿਆਂ ਤੋਂ ਆ ਰਹੀਆਂ ਗੱਡੀਆਂ ਨੂੰ ਰੋਕਿਆ।

ਡੱਬੇ ਖਾਲੀ ਸਨ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਫਿਲਹਾਲ ਰੇਲਵੇ ਕਰਮਚਾਰੀ ਦੋਵੇਂ ਲਾਈਨਾਂ ਤੋਂ ਕੰਟੇਨਰਾਂ ਨੂੰ ਚੁੱਕਣ ਵਿੱਚ ਰੁੱਝੇ ਹੋਏ ਹਨ। ਤਾਂ ਜੋ ਟ੍ਰੈਕ ਦੇ ਦੋਵੇਂ ਪਾਸੇ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਚਾਲੂ ਕੀਤਾ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button