ਪੰਜਾਬ ‘ਚ ਚੱਲ ਰਹੀ ਲੂ ਤੇ ਝੋਨੇ ਦੀ ਲੁਆਈ ਦੁਆਰਾ 15 ਦਿਨਾਂ ਦੌਰਾਨ ਸੂਬੇ ‘ਚ ਬਿਜਲੀ ਦੀ ਮੰਗ ’ਚ 40 ਫ਼ੀਸਦ ਵਾਧਾ ਹੋਇਆ ਹੈ। ਮੰਗ ਦੇ ਇਸੇ ਤਰ੍ਹਾਂ ਬਰਕਰਾਰ ਰਹਿਣ ’ਤੇ ਪੰਜਾਬ ਨੂੰ ਭਾਰੀ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਸੋਮਵਾਰ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ ਦੁਪਹਿਰ ਸਵਾ 12 ਵਜੇ 15470 ਮੈਗਾਵਾਟ ਦਰਜ ਕੀਤੀ ਗਈ ਹੈ ਜਦੋਂਕਿ ਦੋ ਵਜੇ ਦੇ ਨੇੜੇ ਬਿਜਲੀ ਦੀ ਮੰਗ ਘਟ ਕੇ 11819 ਮੈਗਾਵਾਟ ਤੱਕ ਪੁੱਜ ਗਈ। ਇਸ ਤੋਂ ਬਾਅਦ 3 ਵਜੇ ਤੋਂ ਬਿਜਲੀ ਦੀ ਮੰਗ 15141 ਮੈਗਾਵਾਟ ਨਾਲ ਮੁੜ ਵਧਣੀ ਸ਼ੁਰੂ ਹੋ ਗਈ। ਇਸ ਸਾਲ ਦੀ ਜੂਨ ਮਹੀਨੇ ’ਚ ਹੁਣੇ ਹੀ ਸਭ ਤੋਂ ਵੱਧ ਮੰਗ 15471 ਰਹੀ ਅਤੇ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਕਾਰਨ ਖੇਤੀਬਾੜੀ ਲੋਡ ਹੋਰ ਵਧਣ ਦੀ ਸੰਭਾਵਨਾ ਹੈ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.