ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ-2024 ਟੀਮ ਨੇ ਮੌਜੂਦਾ ਸੈਸ਼ਨ ਦੇ 53ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 28 ਦੌੜਾਂ ਨਾਲ ਹਰਾਇਆ। ਪੰਜਾਬ ਖਿਲਾਫ ਲਗਾਤਾਰ ਪੰਜ ਹਾਰਾਂ ਤੋਂ ਬਾਅਦ ਚੇਨਈ ਦੀ ਇਹ ਪਹਿਲੀ ਜਿੱਤ ਹੈ। ਇਸ ਜਿੱਤ ਨਾਲ CSK ਅੰਕ ਸੂਚੀ ਵਿੱਚ ਤੀਜੇ ਸਥਾਨ ‘ਤੇ ਆ ਗਿਆ ਹੈ। ਚੇਨਈ ਦੇ 11 ਮੈਚਾਂ ਤੋਂ ਬਾਅਦ 12 ਅੰਕ ਹੋ ਗਏ ਹਨ ਅਤੇ ਪੰਜਾਬ ਨੇ ਧਰਮਸ਼ਾਲਾ ਮੈਦਾਨ ‘ਤੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਚੇਨਈ ਨੇ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ। ਜਵਾਬ ਵਿੱਚ ਪੰਜਾਬ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 139 ਦੌੜਾਂ ਹੀ ਬਣਾ ਸਕੀ। ਰਵਿੰਦਰ ਜਡੇਜਾ ਨੇ ਡਬਲ ਪ੍ਰਦਰਸ਼ਨ ਕੀਤਾ। ਉਸ ਨੇ 26 ਗੇਂਦਾਂ ‘ਤੇ 43 ਦੌੜਾਂ ਦੀ ਪਾਰੀ ਖੇਡੀ। ਇੰਨਾ ਹੀ ਨਹੀਂ ਉਸ ਨੇ 3 ਵਿਕਟਾਂ ਵੀ ਲਈਆਂ। ਚੇਨਈ ਲਈ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਸੀਐਸਕੇ ਦੇ ਸਾਬਕਾ ਕਪਤਾਨ ਐਮਐਸ ਧੋਨੀ ਪਹਿਲੀ ਹੀ ਗੇਂਦ ’ਤੇ ਬੋਲਡ ਹੋ ਗਏ। ਉਨ੍ਹਾਂ ਨੂੰ ਹਰਸ਼ਲ ਪਟੇਲ ਨੇ ਆਊਟ ਕੀਤਾ। ਰਿਤੁਰਾਜ ਗਾਇਕਵਾੜ ਨੇ 32 ਅਤੇ ਡੇਰਿਲ ਮਿਸ਼ੇਲ ਨੇ 30 ਦੌੜਾਂ ਬਣਾਈਆਂ। ਮੋਇਨ ਅਲੀ ਅਤੇ ਸ਼ਾਰਦੁਲ ਠਾਕੁਰ ਨੇ 17-17 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਲਈ ਰਾਹੁਲ ਚਾਹਰ ਅਤੇ ਹਰਸ਼ਲ ਪਟੇਲ ਨੇ 3-3 ਵਿਕਟਾਂ ਲਈਆਂ, ਜਦਕਿ ਪੰਜਾਬ ਲਈ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਸ਼ਸ਼ਾਂਕ ਸਿੰਘ ਨੇ 27 ਦੌੜਾਂ ਦੀ ਪਾਰੀ ਖੇਡੀ। ਚੇਨਈ ਲਈ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ। ਤੁਸ਼ਾਰ ਦੇਸ਼ਪਾਂਡੇ ਅਤੇ ਸਿਮਰਜੀਤ ਸਿੰਘ ਨੇ 2-2 ਵਿਕਟਾਂ ਲਈਆਂ। ਸ਼ਾਰਦੁਲ ਠਾਕੁਰ ਅਤੇ ਮਿਸ਼ੇਲ ਸੈਂਟਨਰ ਨੂੰ 1-1 ਵਿਕਟ ਮਿਲੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.