ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 11ਵੀਂ ਜਮਾਤ ਵਿੱਚ ਪੜ੍ਹਦੀਆਂ ਅੱਠ ਵਿਦਿਆਰਥਣਾਂ ਦੀ ਜਪਾਨ ਟੂਰ ਲਈ ਚੋਣ ਹੋਈ ਹੈ। ਉਹ ਜਾਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਦੇ ਤਹਿਤ 10 ਤੋਂ 16 ਦਸੰਬਰ ਤੱਕ ਜਾਪਾਨ ਵਿੱਚ ਰਹੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਵਿਦਿਆਰਥਣਾਂ ਇਸ ਸਮੇਂ ਸਾਇੰਸ ਗਰੁੱਪ ਵਿੱਚ ਪੜ੍ਹ ਰਹੀਆਂ ਹਨ। ਉਨ੍ਹਾਂ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਉੱਥੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ ਨਾਲ ਹੀ ਆਸ ਪ੍ਰਗਟਾਈ ਕਿ ਹੋਰ ਵਿਦਿਆਰਥੀ ਵੀ ਇਸ ਤੋਂ ਪ੍ਰੇਰਨਾ ਲੈਣਗੇ।
ਪ੍ਰੋਗਰਾਮ ਲਈ ਚੁਣੀਆਂ ਗਈਆਂ ਵਿਦਿਆਰਥਣਾਂ ਵਿੱਚ ਸਕੂਲ ਆਫ ਐਮੀਨੈਂਸ ਮਾਨਸਾ ਦੀ ਵਿਦਿਆਰਥਣ ਹਰਮਨਦੀਪ ਕੌਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਵਾਨੀਗੜ੍ਹ ਦੀ ਜਸਮੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੀ ਸੰਜਨਾ, ਮੈਰੀਟੋਰੀਅਸ ਸਕੂਲ ਬਠਿੰਡਾ ਦੀ ਸਪਨਾ ਸ਼ਾਮਲ ਹਨ, ਸਕੂਲ ਆਫ਼ ਐਮੀਨੈਂਸ, ਕਪੂਰਥਲਾ ਦੀ ਵਿਦਿਆਰਥਣ ਨਿਸ਼ਾ ਰਾਣੀ, ਮੈਰੀਟੋਰੀਅਸ ਸਕੂਲ ਫ਼ਿਰੋਜ਼ਪੁਰ ਦੀ ਵਿਦਿਆਰਥਣ ਗੁਰਵਿੰਦਰ ਕੌਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜ ਮੰਡੀ ਦੀ ਵਿਦਿਆਰਥਣ ਦੀਪਿਕਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੰਧਾਵਾ ਮਸੰਦਾਂ, ਜਲੰਧਰ ਦੀ ਵਿਦਿਆਰਥਣ ਖਵਾਹਿਸ਼ ਇਸ ਟੂਰ ਲਈ ਚੁਣੀਆਂ ਗਈਆਂ
ਵਿਦਿਆਰਥਣਾਂ ਦਾ ਸਾਰਾ ਖਰਚਾ ਕੇਂਦਰ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਇਸ ਦੌਰਾਨ 8 ਦਸੰਬਰ ਨੂੰ ਇਹ ਵਿਦਿਆਰਥਣਾਂ ਦਿੱਲੀ ਜਾਣਗੀਆਂ। NCERT ਕੈਂਪਸ ਵਿੱਚ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਹੋਵੇਗਾ। ਵਿਦਿਆਰਥਣਾਂ ਨੂੰ ਵਾਧੂ ਗਰਮ ਕੱਪੜੇ ਲਿਆਉਣ ਲਈ ਕਿਹਾ ਗਿਆ ਹੈ ਕਿਉਂਕਿ ਜਾਪਾਨ ਵਿੱਚ ਇਸ ਸਮੇਂ ਠੰਡ ਦਾ ਮੌਸਮ ਹੈ। ਇਸ ਦੇ ਨਾਲ ਹੀ, ਜਪਾਨ ਵਿੱਚ ਜਿਆਦਾਤਰ ਉਬਲੇ ਹੋਏ ਭੋਜਨ ਉਪਲਬਧ ਹਨ। ਅਜਿਹੀ ਸਥਿਤੀ ਵਿੱਚ ਵਿਦਿਆਰਥੀ ਆਪਣੇ ਨਾਲ ਮਠਿਆਈਆਂ, ਬਿਸਕੁਟ ਅਤੇ ਨਾ ਖਰਾਬ ਹੋਣ ਵਾਲੀਆਂ ਬੇਕਰੀ ਆਈਟਮਾਂ ਲੈ ਕੇ ਜਾ ਸਕਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.