Breaking NewsInternationalNews

ਭਾਰਤ-ਕੈਨੇਡਾ ਵਿਚਾਲੇ ਚੱਲ ਰਹੇ ਤਨਾਅ ‘ਚ ਟਰੂਡੋ ਸਰਕਾਰ ਦਾ ਵੱਡਾ ਫੈਸਲਾ, 5 ਲੱਖ ਅਪ੍ਰਵਾਸੀਆਂ ਨੂੰ ਮਿਲੇਗੀ ਐਂਟਰੀ

ਕੈਨੇਡਾ: ਕੈਨੇਡਾ ਨੇ ਵੀਜ਼ਿਆਂ ਨੂੰ ਲੈ ਕੇ ਵੱਡਾ ਬਿਆਨ ਜਾਰੀ ਕੀਤਾ ਹੈ। ਭਾਰਤ-ਕੈਨੇਡਾ ਵਿਚਾਲੇ ਚੱਲ ਰਹੇ ਤਨਾਅ ਵਿਚਾਲੇ ਇਹ ਵੱਡਾ ਫੈਸਲਾਂ ਕਿਹਾ ਜਾ ਸਕਦਾ ਹੈ। ਦਰਅਸਲ ਕੈਨੇਡਾ 2024 ਵਿੱਚ ਵੀ 4,85,000 ਨਵੇਂ ਅਪ੍ਰਵਾਸੀਆਂ ਨੂੰ ਐਂਟਰੀ ਦੇਵੇਗਾ, ਪਰ ਉਸ ਦੀ ਯੋਜਨਾ 2025 ਤੱਕ ਇਸ ਗਿਣਤੀ ਨੂੰ 5,00,000 ਤੱਕ ਵਧਾਉਣ ਦੀ ਹੈ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ 2024-26 ਲਈ ਇਮੀਗ੍ਰੇਸ਼ਨ ਯੋਜਨਾਵਾਂ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ 2026 ਤੋਂ ਇਮੀਗ੍ਰੇਸ਼ਨ ਪੱਧਰ 500,000 ਤੱਕ ਵਧਾ ਦਿੱਤਾ ਜਾਵੇਗਾ।

ਵੀਜ਼ਿਆਂ ਨੂੰ ਲੈ ਕੇ ਵੱਡੀ ਖ਼ਬਰ, Canada ਨੇ ਲਿਆ ਫ਼ੈਸਲਾ | Canada Visa Update 2023 | D5 Channel Punjabi

ਰਿਪੋਰਟ ਮੁਤਾਬਕ ਭਾਰਤ ਕੈਨੇਡਾ ਵਿੱਚ ਇਮੀਗ੍ਰੇਸ਼ਨ ਤੇ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸੋਰਸ ਹੈ,ਇਸ ਲਈ ਭਾਰਤੀ ਇਸ ਦੇ ਸਭਤੋਂ ਵੱਡੇ ਲਾਭਪਾਤਰੀ ਹੋਣਗੇ ਕਿਉਂਕਿ ਉ੍ਹਾਂ ਨੂੰ ਆਰਥਿਕ ਸ਼੍ਰੇਣੀ ਤਹਿਤ 2,81,135 ਨਵੇਂ ਲੋਕਾਂ ਤੇਪਰਿਵਾਰਕ ਸ਼੍ਰੇਣੀ ਤਹਿਤ 1,14,000 ਦਾ ਵੱਡਾ ਹਿੱਸਾ ਮਿਲਣ ਜਾ ਰਿਹਾ ਹੈ। ਪਿਛਲੇ ਸਾਲ 1,18,000 ਤੋਂ ਵੱਧ ਭਾਰਤੀਆਂ ਨੇ ਕੈਨੇਡਾਈ ਸਥਾਈ ਨਿਵਾਸ (ਪੀਆਰ) ਅਪਣਾਇਆ, ਜੋਕਿ ਕੈਨੇਡਾ ਵਿੱਚ ਆਉਣ ਵਾਲੇ ਸਾਰੇ 4,37,120 ਨਵੇਂ ਲੋਕਾਂ ਦਾ ਇੱਕ ਚੌਥਾਈ ਹੈ। ਨਵੇਂ ਇਮੀਗ੍ਰੇਸ਼ਨ ਟਾਰਗੇਟਸ ਨਾਲ ਕੈਨੇਡਾ ਦੀ ਅਬਾਦੀ ਵਿੱਚ ਹਰ ਸਾਲ 1.3 ਫੀਸਦੀ ਦਾ ਵਾਧਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button