Breaking NewsD5 specialNewsPoliticsPress ReleasePunjab

ਅੰਦੋਲਨਕਾਰੀ ਕਿਸਾਨਾਂ ਨੂੰ ਭਾਜਪਾ ਦੇ ਗੁੰਡਿਆਂ ਦੇ ਹਮਲਿਆਂ ਤੋਂ ਬਚਾਉਣ ਲਈ ਕੈਪਟਨ ਤੁਰੰਤ ਪੰਜਾਬ ਪੁਲਿਸ ਦੀ ਸੁਰੱਖਿਆ ਦੇਣ : ਰਾਘਵ ਚੱਢਾ

.. ਕਿਸਾਨਾਂ ‘ਚ ਸੁਰੱਖਿਆ ਦਾ ਡਰ, ਦਿੱਲੀ ਪੁਲਿਸ ਖੁਦ ਭਾਜਪਾ ਦੇ ਇਸ਼ਾਰੇ ਉੱਤੇ ਕੰਮ ਕਰ ਰਹੀ ਹੈ ਹਿੰਸਾ, ਭੜਕਾਉਣ ਵਾਲਿਆਂ ਨੂੰ ਸਹਿ ਦੇ ਰਹੀ ਹੈ ਦਿੱਲੀ ਪੁਲਿਸ : ਰਾਘਵ ਚੱਢਾ
…ਕਿਸਾਨਾਂ ਉੱਤੇ ਹਮਲੇ ਕਰਨ ਵਾਲਿਆਂ ‘ਚ ਭਾਜਪਾ ਦੇ ਵਿਧਾਇਕ, ਅਹੁਦੇਦਾਰ ਆਗੂ ਅਤੇ ਸਰਗਰਮ ਵਰਕਰ ਸ਼ਾਮਲ : ਰਾਘਵ ਚੱਢਾ
…. ਕੈਪਟਨ ਆਪਣੇ ਆਗੂਆਂ, ਸਲਾਹਕਾਰਾਂ ਤੇ ਮਿੱਤਰਾਂ ਦੀ ਸੁਰੱਖਿਆ ਕਰ ਸਕਦੀ ਹੈ ਤਾਂ ਹਮਲੇ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਸੁਰੱਖਿਆ ਕਿਉਂ ਨਹੀਂ ਦੇ ਸਕਦੇ : ਰਾਘਵ ਚੱਢਾ
…. ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰਨ ਵਾਲੇ ਭਾਜਪਾ ਨੂੰ ਬਚਾ ਰਹੇ ਹਨ ਕੈਪਟਨ, ਬੰਦ ਕਰੇ ਘਟੀਆ ਬਿਆਨਬਾਜ਼ੀ : ਰਾਘਵ ਚੱਢਾ
…. ਭਾਜਪਾ ਏਜੰਟ ਵਜੋਂ ਕੰਮ ਕਰਦੇ ਹੋਏ ਕੈਪਟਨ ਨੇ ਪਾਕਿਸਤਾਨ ਏਜੰਸੀਆਂ ਉੱਤੇ ਦੋਸ਼ ਲਗਾਕੇ ਕਰ ਰਹੇ ਹਨ ਲੋਕਾਂ ਨੂੰ ਗੁੰਮਰਾਹ
… ਭਾਜਪਾ ਨੇ ਆਪਣੇ ਗੁੰਡਿਆਂ ਦੀ ਮਦਦ ਨਾਲ ਕਿਸਾਨ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਲਾਲ ਕਿਲ੍ਹੇ ਦੀ ਘਟਨਾ ‘ਚ ਭਾਜਪਾ ਦੀ ਭੂਮਿਕਾ ਦਾ ਹੋਇਆ ਪਰਦਾਫਾਸ਼

ਚੰਡੀਗੜ੍ਹ:-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦਿੱਲੀ ਧਰਨੇ ਉੱਤੇ ਬੈਠੇ ਕਿਸਾਨਾਂ ਨੂੰ ਸੁਰੱਖਿਆ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਛੇਤੀ ਤੋਂ ਛੇਤੀ ਅੰਦੋਲਨਕਾਰੀ ਕਿਸਾਨਾਂ ਲਈ ਸੁਰੱਖਿਆ ਦਾ ਪ੍ਰਬੰਧ ਕਰੇ, ਜੋ ਹੁਣ ਮੋਦੀ ਸਰਕਾਰ ਦੀ ਤਾਨਾਸ਼ਾਹੀ ਅਤੇ ਭਾਜਪਾ ਦੇ ਗੁੰਡਿਆਂ ਦਾ ਸਾਹਮਣਾ ਕਰਦੇ ਹੋਏ ਸੜਕ ਉੱਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਭਾਜਪਾ ਉੱਤੇ ਦੋਸ਼ ਲਗਾਇਆ ਕਿ ਭਾਜਪਾ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਆਪਣੇ ਗੁੰਡਿਆਂ ਵੱਲੋਂ ਲਗਾਤਾਰ ਧਰਨੇ ਉੱਤੇ ਬੈਠੇ ਕਿਸਾਨਾਂ ‘ਤੇ ਹਮਲੇ ਕਰਵਾ ਰਹੀ ਹੈ, ਕਿਸਾਨਾਂ ਉੱਤੇ ਪੱਥਰਬਾਜ਼ੀ ਕਰਵਾ ਰਹੀ ਹੈ ਤਾਂ ਕਿ ਕਿਸਾਨ ਡਰ ਜਾਣ ਅਤੇ ਅੰਦੋਲਨ ਵਾਲੀ ਥਾਂ ਖਾਲੀ ਕਰ ਦੇਣ। ਕੱਲ੍ਹ ਭਾਜਪਾ ਦੇ ਇਕ ਵਿਧਾਇਕ ਕਿਸਾਨਾਂ ਨੂੰ ਧਮਕਾਉਣ ਲਈ ਅੰਦੋਲਨ ਸਥਾਨ ਉੱਤੇ ਪਹੁੰਚ ਗਿਆ ਅਤੇ ਕਿਸਾਨਾਂ ਨੂੰ ਡਰਾਇਆ ਧਮਕਾਇਆ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ ਉੱਤੇ ਕਿਸਾਨਾਂ ਦੇ ਅੰਦਰ ਦਹਿਸ਼ਤ ਫੈਲਾਉਣ ਅਤੇ ਡੰਡੇ ਦੇ ਜੋਰ ਉਤੇ ਅੰਦੋਲਨ ਖਤਮ ਕਰਾਉਣ ਲਈ ਭਾਜਪਾ ਦੇ ਗੁੰਡਿਆਂ ਨੇ ਪੱਥਰਬਾਜ਼ੀ ਕੀਤੀ। ਹਮਲਾਵਰਾਂ ਦੀਆਂ ਫੋਟੋ ਤੋਂ ਪਤਾ ਲੱਗਦਾ ਹੈ ਕਿ ਹਮਲਾ ਕਰਨ ਵਾਲਿਆਂ ਵਿੱਚ ਭਾਜਪਾ ਦੇ ਅਹੁੱਦੇਦਾਰ ਆਗੂ ਅਤੇ ਸਰਗਰਮ ਵਰਕਰ ਸਨ। ਹਮਲਾਵਰਾਂ ਵਿੱਚ ਕੁਝ ਅਜਿਹੇ ਲੋਕ ਸ਼ਾਮਲ ਸਨ ਜੋ ਭਾਜਪਾ ਦੇ ਕਈ ਵੱਡੇ ਆਗੂਆਂ ਦੇ ਕਰੀਬੀ ਹਨ। ਭਾਜਪਾ ਦੇ ਵੱਡੇ ਆਗੂਆਂ ਨਾਲ ਹਮਲਾਵਰਾਂ ਦੀਆਂ ਫੋਟੋ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਿਸਾਨਾਂ ਉੱਤੇ ਹਮਲਾ ਭਾਰਤੀ ਜਨਤਾ ਪਾਰਟੀ ਕਰਵਾ ਰਹੀ ਹੈ।ਚੱਢਾ ਨੇ ਮੀਡੀਆ ਨੂੰ ਦੱਸਿਆ, ਭਾਜਪਾ ਦੇ ਲੋਕਾਂ ਵੱਲੋਂ ਦੇਸ਼ ਦੇ ਅੰਨਦਾਤਾਵਾਂ ਉੱਤੇ ਲਗਾਤਾਰ ਕੀਤੇ ਜਾ ਰਹੇ ਹਮਲੇ ਅਤੇ ਜਿਸ ਤਰ੍ਹਾਂ ਇਕ ਸਾਜਿਸ਼ ਨਾਲ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਜੋ ਮੰਦਭਾਗੀ ਘਟਨਾ ਹੋਈ ਉਸ ਨੇ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਦੀ ਭਾਜਪਾ ਦੀ ਸਾਜਿਸ਼ ਦਾ ਪਰਦਾਫਾਸ ਕੀਤਾ ਹੈ। ਹੁਣ ਕਿਸਾਨਾਂ ਦੀ ਸੁਰੱਖਿਆ ਦਾ ਖਤਰਾ ਸਪੱਸ਼ਟ ਤੌਰ ਉੱਤੇ ਝਲਕ ਰਿਹਾ ਹੈ। ਦਿੱਲੀ ਪੁਲਿਸ ਖੁਦ ਹਿੰਸਾ ਭੜਕਾਉਣ ਅਤੇ ਭਾਜਪਾ ਦੇ ਗੁੰਡਿਆਂ ਨੂੰ ਭਾਜਪਾ ਦੇ ਇਸ਼ਾਰੇ ਉੱਤੇ ਸਹਿ ਦੇਣ ਦਾ ਕੰਮ ਕਰ ਰਹੀ ਹੈ। ਇਸ ਲਈ ਆਮ ਆਦਮੀ ਪਾਰਟੀ ਇਹ ਮੰਗ ਕਰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀ ਸੁਰੱਖਿਆ ਕਰਨ ਲਈ ਪੰਜਾਬ ਪੁਲਿਸ ਨੂੰ ਆਦੇਸ਼ ਦੇਵੇ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕਰੇ।

BREAKING-ਲਓ ਹੁਣ ਹੋਵੇਗਾ ਕਿਸਾਨਾਂ ਦਾ ਹੱਲ!ਮੋਦੀ ਵੀ ਹੋਇਆ ਤਿਆਰ!ਕਿਸਾਨ ਵੀ ਰਾਜ਼ੀ

ਚੱਢਾ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਅਨੇਕਾਂ ਪ੍ਰਭਾਵਸ਼ਾਲੀ ਲੋਕਾਂ ਅਤੇ ਆਗੂਆਂ ਨੂੰ ਸੁਰੱਖਿਆ ਦੇ ਸਕਦੀ ਹੈ, ਕੈਪਟਨ ਆਪਣੇ ਪਾਕਿਸਤਾਨੀ ਮਿੱਤਰ ਨੂੰ ਸੁਰੱਖਿਆ ਦੇ ਸਕਦੇ ਹਨ, ਤਾਂ ਭਾਜਪਾ ਦੇ ਗੁੰਡਿਆਂ ਦੀ ਹਿੰਸਾ ਅਤੇ ਹਮਲੇ ਦਾ ਸਾਹਮਣਾ ਕਰ ਰਹੇ ਸਾਰੇ ਕਿਸਾਨਾਂ ਅਤੇ ਕਿਸਾਨ ਆਗੂਆਂ ਦੀ ਪੰਜਾਬ ਪੁਲਿਸ ਸੁਰੱਖਿਆ ਕਿਉਂ ਨਹੀਂ ਕਰ ਸਕਦੀ। ਕਿਸਾਨਾਂ ਦੀ ਸੁਰੱਖਿਆ ਉੱਤੇ ਵਿਚਾਰ ਕਰ ਕੈਪਟਨ ਸਰਕਾਰ ਤੁਰੰਤ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸੁਰੱਖਿਆ ਪ੍ਰਦਾਨ ਕਰੇ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਦਿੱਲੀ ਬਾਰਡਰ ਉੱਤੇ ਭੇਜੇ।’ਆਪ’ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਕੈਪਟਨ ਕਿਸਾਨਾਂ ਨੁੰ ਬਦਨਾਮ ਕਰਨ ਦੀ ਸਾਜਿਸ਼ ਘੜਨ ਵਾਲੇ ਭਾਜਪਾ ਅਤੇ ਕੇਂਦਰੀ ਏਜੰਸੀਆਂ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ। ਭਾਜਪਾ ਆਪਣੇ ਗੁੰਡਿਆਂ ਤੋਂ ਲਗਾਤਾਰ ਕਿਸਾਨਾਂ ਉੱਤੇ ਹਮਲੇ ਕਰਵਾ ਰਹੀ ਹੈ, ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਭਾਜਪਾ ਖਿਲਾਫ ਕੁਝ ਨਹੀਂ ਬੋਲ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਕਿਸਾਨਾਂ ਦੀ ਇਸ ਸਕਟ ਦੀ ਘੜੀ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ, ਉਨ੍ਹਾਂ ਨੂੰ ਕਿਸਾਨਾਂ ਦੀਆਂ ਤਕਲੀਫਾਂ ਨੂੰ ਸਮਝਣਾ ਚਾਹੀਦਾ ਅਤੇ ਉਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ।

BREAKING-ਲਓ ਪ੍ਰਧਾਨ ਮੰਤਰੀ ਨੇ ਖੁਸ਼ ਕਰਤੇ ਕਿਸਾਨ,ਗੱਲ ਮੰਨਣ ਨੂੰ ਹੋਇਆ ਤਿਆਰ!

ਚੱਢਾ ਨੇ ਅੱਗੇ ਕਿਹਾ ਕਿ ਭਾਜਪਾ ਏਜੰਟ ਵਜੋਂ ਕੰਮ ਕਰ ਰਹੇ ਕੈਪਟਨ ਅਮਰਿੰਦਰ ਨੇ ਪੰਜਾਬ ਦੀ ਜਨਤਾ ਨੂੰ ਬਾਹਰੀ ਏਜੰਸੀਆਂ ਅਤੇ ਪਾਕਿਸਤਾਨ ਉੱਤੇ ਅੰਦੋਲਨ ਦੌਰਾਨ ਗੜਬੜੀ ਅਤੇ ਹਿੰਸਾ ਦਾ ਦੋਸ਼ ਲਗਾਕੇ ਗੁੰਮਰਾਹ ਕੀਤਾ ਹੈ। ਜਦੋਂ ਕਿ ਕਿਸਾਨ ਆਗੂ ਕਹਿ ਰਹੇ ਹਨ ਕਿ ਕਿਸਾਨਾਂ ਉੱਤੇ ਹਮਲੇ ਭਾਜਪਾ ਦੇ ਗੁੰਡਿਆਂ, ਆਰਐਸਐਸ ਦੇ ਏਜੰਟਾਂ ਵੱਲੋਂ ਕੀਤੇ ਗਏ ਹਨ, ਤਾਂ ਫਿਰ ਕੈਪਟਨ ਬਾਹਰੀ ਏਜੰਸੀਆਂ ਉਤੇ ਦੋਸ਼ ਲਗਾਕੇ ਇਸ ਮੁੱਦੇ ਨੂੰ ਮੋੜਨ ਦੀ ਕੋਸ਼ਿਸ਼ ਕਿਸ ਨੂੰ ਬਚਾਉਣ ਲਈ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਆਪਣੇ ਬਿਆਨਾਂ ਨਾਲ ਖੁਦ ਸਾਬਤ ਕਰ ਰਹੇ ਹਨ ਕਿ ਉਹ ਮੋਦੀ ਸਰਕਾਰ ਨਾਲ ਮਿਲੀਭੁਗਤ ਕਰਕੇ ਕੰਮ ਕਰ ਰਹੇ ਹਨ ਅਤੇ ਕਦੇ ਵੀ ਉਹ ਆਪਣੇ ਮਾਲਕ ਮੋਦੀ-ਸ਼ਾਹ ਖਿਲਾਫ ਨਹੀਂ ਜਾ ਸਕਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button