IndiaTop News

CM ਮਨੋਹਰ ਲਾਲ ਦੇ ਨਾਂ ‘ਤੇ ਮੰਦਰ ਨੂੰ 50 ਰੁਪਏ ਦਾਨ ਦੇਣ ਦੀ ਫਰਜ਼ੀ ਰਸੀਦ ਸੋਸ਼ਲ ਮੀਡੀਆ ‘ਤੇ ਵਾਇਰਲ

ਹਰਿਆਣਾ: ਹਰਿਆਣਾ ਦੇ ਸੀਐਮ ਮਨੋਹਰ ਲਾਲ ਕੁਝ ਦਿਨ ਪਹਿਲਾਂ ਗੁਰੂ ਜੰਭੇਸ਼ਵਰ ਭਗਵਾਨ ਦੇ ਜਨਮ ਦਿਨ ‘ਤੇ ਹਿਸਾਰ ਆਏ ਸਨ। ਉਸ ਪ੍ਰੋਗਰਾਮ ‘ਚ ਸੀਐੱਮ ਮਨੋਹਰ ਲਾਲ ਦੇ ਨਾਂ ‘ਤੇ ਬਿਸ਼ਨੋਈ ਮੰਦਰ ਨੂੰ 50 ਰੁਪਏ ਦਾਨ ਦੇਣ ਦੀ ਫਰਜ਼ੀ ਰਸੀਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਪਰ ਸੀਐੱਮ ਨੂੰ ਅਜਿਹੀ ਕੋਈ ਰਸੀਦ ਜਾਰੀ ਨਹੀਂ ਹੋਈ। ਇਸ ਰਸੀਦ ‘ਤੇ ਮੁੱਖ ਮੰਤਰੀ ਦਾ ਨਾਮ, ਉਨ੍ਹਾਂ ਦੇ ਪਿਤਾ ਦਾ ਨਾਮ, ਜ਼ਿਲ੍ਹੇ, ਤਹਿਸੀਲ ਅਤੇ ਪਿੰਡ ਦਾ ਨਾਮ ਲਿਖਿਆ  ਹੈ। ਪ੍ਰਾਪਤ ਕਰਨ ਵਾਲੇ ਦੇ ਦਸਤਖਤ ਵੀ ਹਨ।

ਚਰਚਾ ‘ਚ ਕਰੋੜਪਤੀ Farmer, 25 ਕਰੋੜ ਸਲਾਨਾ ਆਮਦਨ, ਕਰੋੜਾਂ ਦਾ ਖਰੀਦਿਆ ਜਹਾਜ਼ || D5 Channel Punjabi

ਇਸ ਫਰਜ਼ੀ ਰਸੀਦ ਦੇ ਵਾਇਰਲ ਹੋਣ ਤੋਂ ਬਾਅਦ ਬਿਸ਼ਨੋਈ ਸਭਾ ਅਤੇ ਗੁਰੂ ਜੰਭੇਸ਼ਵਰ ਲੰਗਰ ਸੇਵਾ ਸਮਿਤੀ ਹਿਸਾਰ ਦੇ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਈ। ਮੀਟਿੰਗ ਵਿੱਚ ਕਮੇਟੀ ਪ੍ਰਧਾਨ ਸਹਿਦੇਵ ਕਾਲੀਰਵਾਨਾ ਨੇ ਸ਼ਿਕਾਇਤ ਦੀ ਪੜਤਾਲ ਲਈ ਥਾਣਾ ਸਿਟੀ ਨੂੰ ਸੌਂਪ ਦਿੱਤੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਸਮਾਜ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਵਾਲੇ ਵਿਅਕਤੀ ਦੀ ਪਛਾਣ ਕਰਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

D5 ਪੰਜਾਬੀ ਦੀ ਖ਼ਬਰ ਦਾ ਅਸਰ, ਹਜ਼ਾਰਾਂ ਲੋਕਾਂ ਦਾ ਹੋਇਆ ਭਲਾ, ਪੁਰਾਣੀ ਮੰਗ ਹੋਈ ਪੂਰੀ D5 Channel Punjabi

ਜਦੋਂ ਕਿ ਮੁੱਖ ਮੰਤਰੀ ਵੱਲੋਂ ਅਜਿਹੀ ਕੋਈ ਰਸੀਦ ਜਾਰੀ ਨਹੀਂ ਕੀਤੀ ਗਈ।ਸੰਸਥਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਪ੍ਰੋਗਰਾਮ ਵਿੱਚ 50 ਰੁਪਏ ਦਾ ਗੁਪਤ ਚੰਦਾ ਦਿੱਤਾ। ਸਟਾਫ਼ ਨੇ ਕਾਹਲੀ ਨਾਲ ਉਸ ਦੇ ਨਾਂ ਤੋਂ ਬਿਨਾਂ ਰਸੀਦ ਦੇ ਦਿੱਤੀ। ਉਸ ‘ਤੇ ਸੀਐਮ ਦਾ ਨਾਂ ਭਰ ਕੇ ਵਾਇਰਲ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button