ਅੰਮ੍ਰਿਤਸਰ: ਪਿਛਲੇ ਕਾਫੀ ਸਮੇਂ ਤੋਂ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੱੜ ਰਹੇ ਡਾ ਨਵਜੋਤ ਕੌਰ ਸਿੰਘ ਨੇ ਸ਼੍ਰੀ ਹਰਿਮੰਦਿਰ ਸਾਹਿਬ ਮੱਥਾ ਟੇਕਿਆ। ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਕੁਝ ਫੋਟੋ ਸ਼ੇਅਰ ਕੀਤੀਆਂ ਹਨ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਡਾ. ਨਵਜੋਤ ਕੌਰ ਸਿੱਧੂ ਸ਼੍ਰੀ ਹਰਿਮੰਦਿਰ ਸਾਹਿਬ ਸਰੋਵਰ ਕੋਲ ਫੋਟ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ।
Her chemotherapy culminates with a dip in the holy waters at Dukhbhanjani beri, Darbar sahib, this ushers in a 40 day chalisa at various Gurudwaras….
Her faith is unshakable…. radiotherapy and hormonal treatment follow suit….Our gratitude to all those who have supported… pic.twitter.com/xfVBcnUsra
— Navjot Singh Sidhu (@sherryontopp) August 28, 2023
ਨਵਜੋਤ ਸਿੰਘ ਸਿੱਧੂ ਨੇ ਟਵੀਟਰ ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ “ਦੁਖਭੰਜਨੀ ਬੇਰੀ ਦਰਬਾਰ ਸਾਹਿਬ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਨ ਨਾਲ ਉਨ੍ਹਾਂ ਦੀ ਕੀਮੋਥੈਰੇਪੀ ਖਤਮ ਹੁੰਦੀ ਹੈ। ਇਸ ਤੋਂ ਬਾਅਦ ਵੱਖ-ਵੱਖ ਗੁਰਦੁਆਰਿਆਂ ਵਿੱਚ 40 ਰੋਜ਼ਾ ਚਾਲੀਸਾ ਦੇ ਪਾਠ ਆਰੰਭ ਕੀਤੇ ਜਾ ਰਹੇ ਹਨ। ਉਸਦਾ (ਪਤਨੀ ਦਾ) ਵਿਸ਼ਵਾਸ ਅਟੁੱਟ ਹੈ…. ਰੇਡੀਓਥੈਰੇਪੀ ਅਤੇ ਹਾਰਮੋਨਲ ਇਲਾਜ ਵੀ ਢੁਕਵੇਂ ਹਨ…. ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਔਖੇ ਸਫ਼ਰ ਵਿੱਚ ਸਾਡਾ ਸਾਥ ਦਿੱਤਾ।”
ਸੁਖਬੀਰ ਬਾਦਲ ਨੂੰ ਵੱਡਾ ਝਟਕਾ, ਗੋਲੀਕਾਂਡ ਮਾਮਲੇ ’ਚ SIT ਦਾ ਵੱਡਾ ਕਦਮ D5 Channel Punjabi
ਡਾ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੋਂ ਇੱਕ ਹਫ਼ਤਾ ਪਹਿਲਾਂ ਅਪਰੈਲ ਮਹੀਨੇ ਵਿੱਚ ਡਾਕਟਰ ਨਵਜੋਤ ਕੌਰ ਦਾ ਅਪਰੇਸ਼ਨ ਹੋਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਡਾ.ਨਵਜੋਤ ਕੌਰ ਦੇ 5 ਕੀਮੋਥੈਰੇਪੀ ਸੈਸ਼ਨ ਹੋ ਚੁੱਕੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.