IndiaTop News

Devotee drops Rs 100 crore Cheque: ਸ਼ਰਧਾਲੂ ਨੇ ਕੀਤੀ ਭਗਵਾਨ ਨਾਲ ਹੀ ਠੱਗੀ, ਭੇਂਟ ਬਾਕਸ ‘ਚ ਸੁੱਟਿਆ 100 ਕਰੋੜ ਦਾ ਚੈੱਕ,ਖਾਤੇ ‘ਚ ਨਿਕਲੇ ਸਿਰਫ 17 ਰੁਪਏ

Devotee drops Rs 100 crore Cheque: ਲੋਕ ਆਮ ਲੋਕਾਂ ਨੂੰ ਤਾਂ ਆਪਣੀ ਠੱਗੀ ਦਾ ਸ਼ਿਕਾਰ ਬਣਾਉਦੇ ਹਨ ਪਰ ਹੁਣ ਉਹ ਦੋ ਕਦਮ ਹੋਰ ਅੱਗੇ ਵੱਧ ਗਏ ਹਨ। ਹੁਣ ਲੋਕ ਰੱਬ ਨਾਲ ਵੀ ਠੱਗੀ ਕਰ ਲੱਗ ਗਏ ਹਨ। ਦਰਅਸਲ ਆਧਰਾਂ ਪ੍ਰਦੇਸ਼ ਦੇ ਇਕ ਸ਼ਰਧਾਲੂ ਨੇ ਮੰਦਿਰ ਦੇ ਭੇਟ ਬਾਕਸ ‘ਚ 100 ਕਰੋੜ ਰੁਪਏ ਦਾ ਚੈੱਕ  ਜਮ੍ਹਾਂ ਕੀਤਾ ਪਰ ਜਦੋ ਮੰਦਿਰ ਪ੍ਰਬੰਧਕਾਂ ਨੇ ਇਸ ਚੈਕ ਨੂੰ ਸਬੰਧਤ ਬੈਂਕ ਨੂੰ ਭੇਜਿਆ ਤਾਂ ਉਹ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਸ਼ਰਧਾਲੂ ਦੇ ਖਾਤੇ ਵਿੱਚ ਸਿਰਫ਼ 17 ਰੁਪਏ ਹੀ ਸਨ। ਚੈੱਕ ਦੀ ਤਸਵੀਰ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ। ਬੋਡੇਪੱਲੀ ਰਾਧਾਕ੍ਰਿਸ਼ਨ ਨੇ ਚੈੱਕ ‘ਤੇ ਦਸਤਖਤ ਕੀਤੇ ਸਨ।

ਪੰਜਾਬ ’ਚ ਰਾਸ਼ਟਰਪਤੀ ਰਾਜ! ਨਸ਼ੇ ਕਰਕੇ ਹੋਈ ਵੱਡੀ ਕਾਰਵਾਈ, ਹੁਣ ਕੀ ਜਵਾਬ ਦਊ CM ਮਾਨ? D5 Channel Punjabi

ਸ਼ਰਧਾਲੂ ਨੇ ਚੈੱਕ ‘ਤੇ ਮਿਤੀ ਨਹੀਂ ਲਿਖੀ ਹੈ ਜੋ ਕੋਟਕ ਮਹਿੰਦਰਾ ਬੈਂਕ ਦਾ ਹੈ। ਚੈੱਕ ਤੋਂ ਪਤਾ ਲੱਗਦਾ ਹੈ ਕਿ ਸ਼ਰਧਾਲੂ ਵਿਸ਼ਾਖਾਪਟਨਮ ‘ਚ ਬੈਂਕ ਦੀ ਬ੍ਰਾਂਚ ‘ਚ ਖਾਤਾ ਧਾਰਕ ਹੈ। ਜਦੋਂ ਮੰਦਿਰ ਸੰਸਥਾ ਦੇ ਅਧਿਕਾਰੀਆਂ ਨੂੰ ਇਹ ਚੈੱਕ ਹੁੰਡੀ ‘ਚ ਮਿਲਿਆ ਤਾਂ ਉਹ ਇਸ ਨੂੰ ਕਾਰਜਸਾਧਕ ਅਫ਼ਸਰ ਕੋਲ ਲੈ ਗਏ। ਉਸ ਨੇ ਕੁਝ ਗਲਤ ਮਹਿਸੂਸ ਕੀਤਾ ਅਤੇ ਅਧਿਕਾਰੀਆਂ ਨੂੰ ਸਬੰਧਤ ਬੈਂਕ ਸ਼ਾਖਾ ਤੋਂ ਜਾਂਚ ਕਰਨ ਲਈ ਕਿਹਾ।

Bharat Bhushan Ashu ਦੀ Wife ਨੇ Media ਨੂੰ ਦੱਸੀ ਸੱਚਾਈ, ਪਾਰਟੀਆਂ ਦੀ ਫੇਰਬਦਲ! | D5 Channel Punjabi

ਬੈਂਕ ਅਧਿਕਾਰੀਆਂ ਨੇ ਮੰਦਰ ਦੀ ਸੰਸਥਾ ਨੂੰ ਸੂਚਿਤ ਕੀਤਾ ਕਿ ਜਿਸ ਵਿਅਕਤੀ ਨੇ ਚੈੱਕ ਜਾਰੀ ਕੀਤਾ ਹੈ, ਉਸ ਦੇ ਖਾਤੇ ਵਿੱਚ ਸਿਰਫ 17 ਰੁਪਏ ਹਨ। ਮੰਦਰ ਦੇ ਅਧਿਕਾਰੀ ਦਾਨੀ ਦੀ ਪਛਾਣ ਕਰਨ ਲਈ ਬੈਂਕ ਨੂੰ ਪੱਤਰ ਲਿਖਣ ਦੀ ਯੋਜਨਾ ਬਣਾ ਰਹੇ ਹਨ। ਸੂਤਰਾਂ ਨੇ ਕਿਹਾ ਕਿ ਜੇਕਰ ਦਾਨੀ ਦਾ ਮੰਦਰ ਦੇ ਅਧਿਕਾਰੀਆਂ ਨੂੰ ਧੋਖਾ ਦੇਣ ਦਾ ਇਰਾਦਾ ਸੀ, ਤਾਂ ਬੈਂਕ ਨੂੰ ਉਸ ਦੇ ਖਿਲਾਫ ਚੈੱਕ ਬਾਊਂਸ ਦਾ ਮਾਮਲਾ ਸ਼ੁਰੂ ਕਰਨ ਦੀ ਬੇਨਤੀ ਕੀਤੀ ਜਾ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button