ਬੇਅਦਬੀਆਂ ਦਾ ਬੋਝ ਸੀ ਢੀਂਡਸਾ ਦੇ ‘ਮੰਨ ਤੇ ਤਾਹੀ ਦਿੱਤਾ ਅਸਤੀਫਾ : ਖਹਿਰਾ
ਫਰੀਦਕੋਟ : ਆਮ ਆਦਮੀ ਪਾਰਟੀ ਵਿਧਾਇਕ ਤੇ ‘ਆਪ’ ਦੇ ਬਾਗੀ ਧੜ੍ਹੇ ਦੇ ਆਗੂ ਸੁਖਪਾਲ ਖਹਿਰਾ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ ਅਕਾਲੀ ਪਾਰਟੀ ਤੋਂ ਦੁਖੀ ਹੋਕੇ ਆਪਣੀਆਂ ਅਹੁਦੇਦਾਰੀਆਂ ਤੋਂ ਅਸਤੀਫਾ ਦੇ ਚੁੱਕੇ ਢੀਂਡਸਾ ਨੂੰ ਹੁਣ ਪੰਥਕ ਮਸਲਿਆਂ ਤੇ ਉਨ੍ਹਾਂ ਵਲੋਂ 7 ਅਕਤੂਬਰ ਨੂੰ ਕੋਟਕਪੂਰਾ ਤੋਂ ਬਰਗਾੜੀ ਤੱਕ ਕੱਢੇ ਜਾ ਰਹੇ ਰੋਸ ਮਾਰਚ ਦਾ ਸਾਥ ਦੇਣਾ ਚਾਹੀਦਾ ਹੈ ।ਇਸ ਸਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਇੱਕ ਸੁਲਝੇ ਹੋਏ ਸਿਆਸਤਦਾਨ ਹਨ ਤੇ ਉਨ੍ਹਾਂ ਦੇ ਮਨ ‘ਤੇ ਜਿੱਥੇ ਪੰਜਾਬ ਅੰਦਰ ਹੋਈਆਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਵਾਲਿਆਂ ਘਟਨਾਵਾਂ ਨੂੰ ਲੈਕੇ ਬੋਝ ਸੀ ਉੱਥੇ ਉਨ੍ਹਾਂ ਵਰਗਾ ਸੀਨੀਅਰ ਆਗੂ ਸੁਖਬੀਰ ਬਾਦਲ ਦੇ ਅਧੀਨ ਰਹਿ ਕੇ ਕੰਮ ਨਹੀਂ ਕਰ ਸਕਦਾ ਸੀ।
Read Also Parkash Singh Badal on Sukhdev Singh Dhindsa ਢੀਂਡਸਾ ਦੇ ਅਸਤੀਫ਼ੇ`ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ
ਖਹਿਰਾ ਅਨੁਸਾਰ ਕਿਉਂਕਿ ਹੁਣ ਢੀਂਡਸਾ ਨੇ ਆਪਣੇ ਜ਼ਮੀਰ ਦੀ ਆਵਾਜ਼ ਸੁਣੀ ਹੈ ਇਸ ਲਈ ਉਨ੍ਹਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਅਤੇ ਗੋਲੀ ਕਾਂਡ ਦੇ ਪੀੜਤਾਂ ਨੂੰ ਇਨਸਾਫ ਲੈਣ ਲਈ ਮੋਰਚਾ ਲਾਈ ਬੈਠੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਧੜ੍ਹੇ ਵਲੋਂ ਇਸ ਮਾਮਲੇ ਨੂੰ ਲੈਕੇ ਕੱਢੇ ਜਾਣ ਵਾਲੇ ਰੋਸ ਮਾਰਚ ਵਿੱਚ ਹਿੱਸਾ ਲੈਣਾ ਚਾਹੀਦਾ ਹੈ । ਖਹਿਰਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਮਨ ‘ਤੇ ਬੇਅਦਬੀਆਂ ਦਾ ਬੋਝ ਸੀ ਅਤੇ ਨਾਲ ਹੀ ਸੁਖਬੀਰ ਬਾਦਲ ਅਧੀਨ ਢੀਂਡਸਾ ਵਰਗੇ ਸੀਨੀਅਰ ਆਗੂ ਕੰਮ ਨਹੀਂ ਕਰ ਸਕਦੇ । ਖਹਿਰਾ ਨੇ ਸੁਖਦੇਵ ਢੀਂਡਸਾ ਨੂੰ ਅਪੀਲ ਕੀਤੀ ਕਿ ਹੁਣ ਉਹ ਵੀ ਸਮਾਂ ਕੱਢ ਕੇ ਕੋਟਕਪੂਰਾ ਤੋਂ ਬਰਗਾੜੀ ਤੱਕ ਕੱਢੇ ਜਾ ਰਹੇ ਰੋਸ ਮਾਰਚ ਵਿੱਚ ਸ਼ਾਮਲ ਹੋਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.