ਭਾਰਤੀ ਹਾਕੀ ਟੀਮ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਨੂੰ 4-0 ਨਾਲ ਹਰਾਇਆ
ਭਾਰਤੀ ਹਾਕੀ ਟੀਮ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਨੂੰ 4-0 ਨਾਲ ਹਰਾ ਦਿੱਤਾ ਹੈ। ਪਾਕਿਸਤਾਨ ‘ਤੇ ਭਾਰਤ ਦੀ ਇਹ ਕੁੱਲ 65ਵੀਂ ਜਿੱਤ ਹੈ। ਦੋਵਾਂ ਵਿਚਾਲੇ ਹੁਣ ਤੱਕ ਕੁੱਲ 83 ਮੈਚ ਖੇਡੇ ਗਏ ਹਨ।ਇਸ ਜਿੱਤ ਨਾਲ ਭਾਰਤੀ ਟੀਮ ਨੇ ਅੰਕ ਸੂਚੀ ‘ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਟੀਮ ਲੀਗ ਪੜਾਅ ‘ਚ ਅਜੇਤੂ ਰਹੀ। ਟੀਮ ਇੰਡੀਆ ਨੇ 5 ‘ਚੋਂ 4 ਮੈਚ ਜਿੱਤੇ, ਜਦਕਿ ਇਕ ਡਰਾਅ ਰਿਹਾ।
ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ‘ਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋਹਰਾ ਗੋਲ ਕੀਤਾ। ਉਸ ਨੇ 23ਵੇਂ ਅਤੇ 15ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕੀਤੇ। ਜੁਗਰਾਜ ਸਿੰਘ ਅਤੇ ਅਕਾਸ਼ਦੀਪ ਸਿੰਘ ਦੀ ਸਟਿੱਕ ਤੋਂ ਇਕ-ਇਕ ਗੋਲ ਹੋਇਆ। ਜੁਗਰਾਜ ਨੇ ਮੈਚ ਦੇ 36ਵੇਂ ਮਿੰਟ ਵਿੱਚ ਪੈਨਲਟੀ ’ਤੇ ਗੋਲ ਕੀਤਾ, ਜਦਕਿ ਅਕਾਸ਼ਦੀਪ ਸਿੰਘ ਨੇ 55ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ।
ਭਾਰਤੀ ਟੀਮ ਨੇ ਹਮਲਾਵਰ ਸ਼ੁਰੂਆਤ ਕੀਤੀ, ਹਾਲਾਂਕਿ ਟੀਮ ਸ਼ੁਰੂਆਤੀ ਮਿੰਟਾਂ ਵਿੱਚ ਪੈਨਲਟੀ ਤੋਂ ਖੁੰਝ ਗਈ, ਪਰ ਕ੍ਰਿਸ਼ਨ ਬਹਾਦਰ ਪਾਠਕ ਨੇ ਸ਼ਾਨਦਾਰ ਬਚਾਅ ਕੀਤਾ। ਫਿਰ 8ਵੇਂ ਮਿੰਟ ਵਿੱਚ ਰੈਫਰੀ ਨੇ ਜੁਗਰਾਜ ਸਿੰਘ ਨੂੰ ਗ੍ਰੀਨ ਕਾਰਡ ਦਿਖਾ ਦਿੱਤਾ। ਕੁਆਰਟਰ ਦੇ ਆਖਰੀ ਮਿੰਟਾਂ ਵਿੱਚ ਭਾਰਤ ਨੂੰ ਪੈਨਲਟੀ ਮਿਲੀ ਅਤੇ ਪਾਕਿਸਤਾਨੀ ਕਪਤਾਨ ਉਮਰ ਭੁੱਟਾ ਨੂੰ ਵੀ ਗ੍ਰੀਨ ਕਾਰਡ ਦਿਖਾਇਆ ਗਿਆ। ਇਸ ਪੈਨਲਟੀ ਕਾਰਨਰ ਦਾ ਫਾਇਦਾ ਉਠਾਉਂਦੇ ਹੋਏ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਡਰੈਗ ਫਲਿੱਕ ਨਾਲ ਗੋਲ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.