IndiaTop News

2023 Manipur violence: ਮਣੀਪੁਰ ਵਿੱਚ ਪਿਛਲੇ 24 ਘੰਟਿਆਂ ਵਿੱਚ ਹਿੰਸਕ ਘਟਨਾਵਾਂ ‘ਚ ਵਾਧਾ, ਪੁਲਿਸ ਚੌਕੀਆਂ ਉੱਤੇ ਹਮਲਾ

2023 Manipur Violence: ਮਣੀਪੁਰ ਵਿੱਚ ਪਿਛਲੇ 24 ਘੰਟਿਆਂ ਵਿੱਚ ਹਿੰਸਕ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਕਾਉਟਰੁਕ ਹਰੋਥਾਈ ਅਤੇ ਸੇਨਜ਼ਾਮ ਚਿਰਾਂਗ ਵਿਖੇ ਸੁਰੱਖਿਆ ਕਰਮਚਾਰੀਆਂ ਅਤੇ ਭੀੜ ਵਿਚਕਾਰ ਗੋਲੀਬਾਰੀ ਹੋਈ। ਜਿਸ ‘ਚ ਸੁਰੱਖਿਆ ਗਾਰਡ ਸਮੇਤ 2 ਲੋਕ ਜ਼ਖਮੀ ਹੋ ਗਏ। ਬਾਅਦ ਵਿੱਚ ਇੱਕ ਦੀ ਮੌਤ ਹੋ ਗਈ।ਪੁਲਿਸ ਦੇ ਅਨੁਸਾਰ, ਭੀੜ ਨੇ ਬਿਸ਼ਨੂਪੁਰ ਵਿੱਚ ਕਿਰਨਫਾਬੀ ਅਤੇ ਥੰਗਾਲਾਵਈ ਵਿੱਚ ਪੁਲਿਸ ਚੌਕੀਆਂ ਉੱਤੇ ਹਮਲਾ ਕੀਤਾ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਭੰਡਾਰ ਨੂੰ ਲੁੱਟ ਲਿਆ।

Kotkapura Goli Kand ‘ਤੇ Court ਦਾ ਫ਼ੈਸਲਾ, Sukhbir Badal ਨੂੰ ਹੋਓ…? | D5 Channel Punjabi

ਭੀੜ ਨੇ ਮਨੀਪੁਰ ਰਾਈਫਲਜ਼ ਦੀ ਇੱਕ ਬਟਾਲੀਅਨ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਜਿਸ ਨੂੰ ਨਾਕਾਮ ਕਰ ਦਿੱਤਾ ਗਿਆ।ਪੁਲਿਸ ਨੇ ਬਾਅਦ ਵਿਚ ਕਾਉਟਰੁਕ ਹਿੱਲ ਰੇਂਜ ਵਿਚ ਅਪਰੇਸ਼ਨ ਚਲਾ ਕੇ ਸੱਤ ਗੈਰ ਕਾਨੂੰਨੀ ਬੰਕਰ ਨਸ਼ਟ ਕਰ ਦਿੱਤੇ। ਹਾਲਾਂਕਿ, ਇਹ ਬੰਕਰ ਕਿਸ ਭਾਈਚਾਰੇ ਨਾਲ ਸਬੰਧਤ ਹਨ? ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।

UK ਸਾਂਸਦ ‘ਤੇ ਕੇਂਦਰ ਦੀ ਕਾਰਵਾਈ ! ਹੱਕ ‘ਚ ਡਟੇ Kisan Leader ਕਰਤਾ ਵੱਡਾ ਐਲਾਨ! | D5 Channel Punjabi

ਫੌਜ ਅਤੇ ਆਰਏਐਫ ਨੇ ਬਿਸ਼ਨੂਪੁਰ ਦੇ ਕਾਂਗਵੇਈ ਅਤੇ ਫੁਗਾਚਾਓ ਵਿੱਚ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ। ਭੀੜ ਵਿੱਚ ਮਰਦ ਅਤੇ ਔਰਤਾਂ ਦੋਵੇਂ ਸ਼ਾਮਲ ਸਨ। ਇੱਥੇ ਕਰਫਿਊ ਵਿੱਚ ਦਿੱਤੀ ਗਈ ਢਿੱਲ ਹੁਣ ਬੰਦ ਕਰ ਦਿੱਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ, ਪੂਰੇ ਮਣੀਪੁਰ ਵਿੱਚੋਂ 347 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਣੀਪੁਰ ਦੇ ਪਹਾੜੀ ਅਤੇ ਘਾਟੀ ਦੋਵਾਂ ਜ਼ਿਲ੍ਹਿਆਂ ਵਿੱਚ ਕੁੱਲ 129 ਚੈਕ ਪੋਸਟਾਂ ਸਥਾਪਤ ਕੀਤੀਆਂ ਗਈਆਂ ਹਨ। ਪੁਲਿਸ ਨੇ ਕਿਹਾ ਕਿ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਉਲੰਘਣਾਵਾਂ ਦੇ ਸਬੰਧ ਵਿੱਚ ਲਗਭਗ 1,047 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਣੀਪੁਰ ਵਿੱਚ 3 ਮਈ ਤੋਂ ਕੁਕੀ ਅਤੇ ਮੇਤੇਈ ਭਾਈਚਾਰਿਆਂ ਦਰਮਿਆਨ ਹਿੰਸਾ ਜਾਰੀ ਹੈ। ਹਿੰਸਾ ਨੂੰ 91 ਦਿਨ ਬੀਤ ਚੁੱਕੇ ਹਨ ਪਰ ਸਥਿਤੀ ਅਜੇ ਵੀ ਆਮ ਵਾਂਗ ਨਹੀਂ ਹੈ। ਹਿੰਸਾ ‘ਚ ਹੁਣ ਤੱਕ 160 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇੱਕ ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button