Press ReleasePunjabTop News

ਸੰਗਰੂਰ ਜ਼ਿਲ੍ਹੇ ਦੇ ਸੀਨੀਅਰ ਅਹੁਦੇਦਾਰ ਸ.ਹਰਬੰਸ ਸਿੰਘ ਸਲੇਮਪੁਰ ਨੂੰ NIA ਦੀ ਟੀਮ ਵੱਲੋਂ ਚੁੱਕ ਕੇ ਲੈ ਜਾਣਾ ਮਨੁੱਖੀ ਅਧਿਕਾਰਾਂ ਨੂੰ ਕੁੱਚਲਣ ਵਾਲੀ ਕਾਰਵਾਈ: ਸਿਮਰਨਜੀਤ ਸਿੰਘ ਮਾਨ

ਸੰਗਰੂਰ: ਸੰਗਰੂਰ ਜਿ਼ਲ੍ਹੇ ਦੇ ਸੀਨੀਅਰ ਅਹੁਦੇਦਾਰ ਸ. ਹਰਬੰਸ ਸਿੰਘ ਸਲੇਮਪੁਰ, ਹੁਸਿਆਰਪੁਰ ਜਿ਼ਲ੍ਹੇ ਦੇ ਪਿੰਡ ਧਮਾਈ ਦੇ ਜਸਵੰਤ ਸਿੰਘ, ਹਰਿਆਣਾ ਪਿੰਡ ਦੇ ਸਰਬਜੋਤ ਸਿੰਘ, ਮਾਲਵੇ ਦੇ ਮੁਕਤਸਰ, ਮੋਗੇ ਜਿ਼ਲ੍ਹੇ ਵਿਚ ਵੀ ਅਤੇ ਹੋਰਨਾਂ ਸਥਾਨਾਂ ਉਤੇ ਦਿੱਲੀ ਤੋਂ ਐਨ.ਆਈ.ਏ. ਦੀਆਂ ਟੀਮਾਂ ਪਿੰਡਾਂ ਵਿਚ ਹਰਲ-ਹਰਲ ਕਰਦੀਆਂ ਫਿਰਦੀਆਂ ਹਨ ਜਾਪਦਾ ਹੈ ਕਿ ਕਿਸੇ ਗੁੱਝੇ ਮਕਸਦ ਦੀ ਪ੍ਰਾਪਤੀ ਲਈ ਇਨ੍ਹਾਂ ਟੀਮਾਂ ਨੂੰ ਸੈਟਰ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਨੇ ਪੰਜਾਬ ਵਿਚ ਸਿੱਖ ਨੌਜਵਾਨੀ ਉਤੇ ਦਹਿਸਤ ਪਾਉਣ ਅਤੇ ਫਿਰ ਤੋ ਜ਼ਬਰ ਜੁਲਮ ਢਾਹੁਣ ਦੀ ਸੁਰੂਆਤ ਕਰਨ ਲਈ ਕੀਤਾ ਜਾ ਰਿਹਾ ਹੈ।

ਬਾਹਰਲੇ ਮੁਲਕ ਤੋਂ ਭਾਰਤ ਲਿਆਂਦਾ Bishnoi ਦਾ ਕਰੀਬੀ, Moose Wala Case ‘ਚ ਨਵਾਂ ਮੋੜ | D5 Channel Punjabi

ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਖ਼ਾਲਸਾ ਪੰਥ ਨਾਲ ਸੰਬੰਧਤ ਸਭ ਧਾਰਮਿਕ, ਸਿਆਸੀ, ਸਮਾਜਿਕ ਜਥੇਬੰਦੀਆਂ ਪੰਜਾਬੀ ਅਤੇ ਸਿੱਖ ਕੌਮ ਬਿਲਕੁਲ ਸਹਿਣ ਨਹੀ ਕਰਨਗੇ। ਜੇਕਰ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਅਤੇ ਉਸਦੀ ਐਨ.ਆਈ.ਏ, ਆਈ.ਬੀ, ਰਾਅ ਵਰਗੀਆ ਏਜੰਸੀਆ ਨੇ ਪੰਜਾਬ ਵਿਚ ਗੈਰ ਕਾਨੂੰਨੀ ਢੰਗ ਨਾਲ ਸੁਰੂ ਕੀਤਾ ਗਿਆ ਜ਼ਬਰ ਤੁਰੰਤ ਬੰਦ ਨਾ ਕੀਤਾ ਤਾਂ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਵਿਰੁੱਧ ਸੜਕਾਂ ਉਤੇ ਆਉਣ ਲਈ ਅਤੇ ਸੈਟਰ ਦੇ ਕਿਸੇ ਵੀ ਜਬਰ ਨੂੰ ਸਹਿਣ ਨਾ ਕਰਨ ਲਈ ਸਾਨੂੰ ਸੱਦਾ ਦੇਣ ਲਈ ਮਜਬੂਰ ਹੋਣਾ ਪਵੇਗਾ ਜਿਸਦੇ ਭਿਆਨਕ ਸਿੱਟਿਆ ਲਈ ਸੈਟਰ ਦੀਆਂ ਏਜੰਸੀਆਂ ਅਤੇ ਮੋਦੀ ਹਕੂਮਤ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button