IndiaSportsTop News

Wrestler’s Protest: ਪਹਿਲਵਾਨ ਜਿਣਸੀ ਸੋਸ਼ਣ ਮਾਮਲੇ ਤੇ ਅਦਾਲਤ ਚ ਅੱਜ ਹੋਵੇਗੀ ਮੁੜ ਸੁਣਵਾਈ

Wrestler’s Protest: ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਇਕ ਨਾਬਾਲਗ ਪਹਿਲਵਾਨ ਦੇ ਬਿਆਨਾਂ ‘ਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਦਰਜ ਕੀਤੇ ਗਏ ਕੇਸ ਦੀ ਕਲੋਜ਼ਰ ਰਿਪੋਰਟ ‘ਤੇ ਸੁਣਵਾਈ ਕਰੇਗੀ। ਇੱਕ ਨਾਬਾਲਗ ਪਹਿਲਵਾਨ ਦੇ ਮਾਮਲੇ ਵਿੱਚ, ਦਿੱਲੀ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਵਿੱਚ ਕਿਹਾ ਸੀ ਕਿ ‘ਜਾਂਚ ਵਿੱਚ ਜਿਨਸੀ ਸ਼ੋਸ਼ਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ’। ਇਸ ਲਈ ਇਸ ਕੇਸ ਨੂੰ ਬੰਦ ਕੀਤਾ ਜਾਵੇ। ਇਸ ਤੋਂ ਇਲਾਵਾ ਨਾਬਾਲਗ ਪਹਿਲਵਾਨ ਨੇ ਵੀ ਅਦਾਲਤ ‘ਚ ਆਪਣੇ ਬਿਆਨ ਬਦਲਦੇ ਹੋਏ ਕਿਹਾ ਸੀ ਕਿ ਮਾਮਲਾ ਜਿਨਸੀ ਸ਼ੋਸ਼ਣ ਦਾ ਨਹੀਂ, ਸਗੋਂ ਵਿਤਕਰੇ ਦਾ ਹੈ। ਉਸ ਨੇ ਝੂਠੀ ਸ਼ਿਕਾਇਤ ਦਿੱਤੀ ਸੀ। ਅੱਜ ਅਦਾਲਤ ਵਿੱਚ ਸੁਣਵਾਈ ਹੋਵੇਗੀ ਕਿ ਕੀ ਇਹ ਕੇਸ ਚੱਲਣਾ ਹੈ ਜਾਂ ਨਹੀਂ।

SGPC ਨੇ ਮੰਨੀ Jathedar ਦੀ ਗੱਲ, ਚੁੱਕਿਆ ਵੱਡਾ ਕਦਮ | D5 Channel Punjabi

ਦਿੱਲੀ ਪੁਲਿਸ ਦੀ ਤਰਜਮਾਨ ਸੁਮਨ ਨਲਵਾ ਨੇ ਵੀ ਦੱਸਿਆ ਹੈ ਕਿ POCSO ਮਾਮਲੇ ਵਿੱਚ ਅਸੀਂ ਪੁਲਿਸ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਸ਼ਿਕਾਇਤਕਰਤਾ ਪੀੜਤ ਦੇ ਪਿਤਾ ਅਤੇ ਪੀੜਤ ਨੇ ਖੁਦ ਅਦਾਲਤ ਵਿੱਚ ਅਪੀਲ ਕੀਤੀ। ਨਾਬਾਲਗ ਪਹਿਲਵਾਨ ਨੇ ਬ੍ਰਿਜ ਭੂਸ਼ਣ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਪਰ ਬਾਅਦ ‘ਚ ਆਪਣਾ ਬਿਆਨ ਬਦਲ ਲਿਆ। ਨਾਬਾਲਗ ਪਹਿਲਵਾਨ ਨੇ ਕਿਹਾ ਕਿ ਉਸ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ, ਬ੍ਰਿਜ ਭੂਸ਼ਣ ਨੇ ਕੁਸ਼ਤੀ ਦੇ ਟਰਾਇਲਾਂ ਵਿੱਚ ਉਸ ਨਾਲ ਵਿਤਕਰਾ ਕੀਤਾ ਸੀ।ਅਦਾਲਤ ਵਿੱਚ ਦੋ ਵਾਰ ਨਾਬਾਲਗ ਪਹਿਲਵਾਨ ਦੇ ਬਿਆਨ ਦਰਜ ਕੀਤੇ ਗਏ ਸਨ।

ਝੋਨਾ ਲਗਾਉਂਦੇ ਕਿਸਾਨਾਂ ਦਾ ਵੱਡਾ ਬਿਆਨ | D5 Channel Punjabi | Bathinda Farmers News

ਅੱਜ ਅਦਾਲਤ ਫੈਸਲਾ ਕਰੇਗੀ ਕਿ ਬ੍ਰਿਜ ਭੂਸ਼ਣ ਖਿਲਾਫ ਪੋਕਸੋ ਐਕਟ ਤਹਿਤ ਕੇਸ ਚੱਲੇਗਾ ਜਾਂ ਨਹੀਂ। ਪੁਲਿਸ ਨੇ 550 ਪੰਨਿਆਂ ਦੀ ਇਹ ਰਿਪੋਰਟ ਦਰਜ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button