PunjabTop News

Monsoon In Punjab: ਪੰਜਾਬ ‘ਚ ਜਲਦ ਐਕਟਿਵ ਹੋਵੇਗਾ ਮਾਨਸੂਨ, ਰਾਤਾ ਹੋਣਗੀਆਂ ਠੰਡੀਆਂ

Monsoon In Punjab: ਦੱਖਣੀ ‘ਤੇ ਪੱਛਮੀ ਭਾਰਤ ਵਿਚ ਮਾਨਸੂਨ ਆਪਣੀ ਦੱਸਤਕ ਦੇ ਚੁੱਕਾ ਹੈ। ਪਰ ਉਤਰੀ ਭਾਰਤ ਵਿਚ ਲਗਾਤਾਰ ਤਾਪਮਾਨ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ ਹੋਣ ਵਾਲੀ ਮਾਨਸੂਨ ਵਿਚ ਬਾਰਿਸ਼ ਵਿਚ ਅੋਸਤਨ ਨਾਲੋ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਪੰਜਾਬ ਵਿਚ ਬੀਤੇ ਦਿਨਾਂ ਵਿਚ ਇੱਕ-ਦੋ ਜ਼ਿਲ੍ਹਿਆਂ ਨੂੰ ਛੱਡ ਕੇ ਕਿਤੇ ਵੀ ਮੀਂਹ ਨਹੀਂ ਪਿਆ। ਜਿਸ ਕਾਰਨ ਤਾਪਮਾਨ ‘ਚ ਵਾਧਾ ਦੇਖਿਆ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਤੱਕ ਇਹ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਮਾਨਸੂਨ ਬੁੱਧਵਾਰ ਤੋਂ ਇੱਕ ਵਾਰ ਫਿਰ ਸਰਗਰਮ ਹੋ ਜਾਵੇਗਾ।

ਮਾਨਸੂਨ ਦੇ ਸ਼ੁਰੂ ਹੋਣ ਨਾਲ ਪੰਜਾਬ ‘ਚ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਵੇਗੀ, ਜਿਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ‘ਚ ਸਿਰਫ 8 ਤੋਂ 10 ਡਿਗਰੀ ਦਾ ਫਰਕ ਰਹਿਣ ਦੀ ਉਮੀਦ ਹੈ। ਦੂਜੇ ਪਾਸੇ ਅੱਜ ਪੰਜਾਬ ਦੇ ਸਮਾਣਾ, ਪਟਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫਤਿਹਗੜ੍ਹ ਸਾਹਿਬ, ਅਮਲੋਹ, ਮੋਹਾਲੀ, ਬੱਸੀ ਪਠਾਣਾ, ਖਰੜ ਅਤੇ ਚਮਕੌਰ ਸਾਹਿਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button