PunjabTop News

ਪੰਜਾਬ ਹਰਿਆਣੇ ਚ ਮੁੜ ਭੂਚਾਲ ਦੇ ਝਟਕੇ

ਉੱਤਰੀ ਭਾਰਤ ਵਿੱਚ ਇੱਕ ਵਾਰ ਫਿਰ ਧਰਤੀ ਕੰਬ ਗਈ। ਇੱਕ ਮਹੀਨੇ ਵਿੱਚ ਚੌਥੀ ਵਾਰ ਉੱਤਰੀ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਵਿੱਚੋਂ 2 ਵਾਰ ਕੇਂਦਰ ਜੰਮੂ ਕਸ਼ਮੀਰ ਅਤੇ ਇੱਕ ਵਾਰ ਲੇਹ ਲੱਦਾਖ ਸੀ। ਇਸ ਵਾਰ ਕੇਂਦਰ ਹਰਿਆਣਾ ਦਾ ਰੋਹਤਕ ਰਿਹਾ ਹੈ। ਇਸ ਦਾ ਅਸਰ ਹਰਿਆਣਾ ਦੇ ਨਾਲ-ਨਾਲ ਪੰਜਾਬ, ਦਿੱਲੀ ਅਤੇ ਚੰਡੀਗੜ੍ਹ ਚ ਵੀ ਰਿਹਾ।ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਇਸ ਭੂਚਾਲ ਦੀ ਤੀਬਰਤਾ 3.2 ਸੀ। ਇਹ ਭੂਚਾਲ ਸਵੇਰੇ 3.57 ਵਜੇ ਮਹਿਸੂਸ ਕੀਤਾ ਗਿਆ। ਜਿਸ ਦਾ ਅਕਸ਼ਾਂਸ਼ 29.12, ਲੰਬਕਾਰ 76.35 ਅਤੇ ਡੂੰਘਾਈ 10 ਕਿਲੋਮੀਟਰ ਸੀ। ਇਸ ਦਾ ਕੇਂਦਰ ਹਰਿਆਣਾ ਦੇ ਰੋਹਤਕ ਤੋਂ 35 ਕਿਲੋਮੀਟਰ ਉੱਤਰ-ਪੱਛਮ ਵੱਲ ਸੀ। ਭੂਚਾਲ ਦੇ ਝਟਕੇ ਸਵੇਰੇ ਉਦੋਂ ਆਏ, ਜਦੋਂ ਲੋਕ ਸੁੱਤੇ ਪਏ ਸਨ। ਜੇਕਰ ਇਸ ਦੀ ਤੀਬਰਤਾ ਜ਼ਿਆਦਾ ਹੁੰਦੀ ਤਾਂ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button