Breaking NewsPunjabTop News

ਸੁਖਬੀਰ ਸਿੰਘ ਬਾਦਲ ਵੱਲੋਂ CM ਮਾਨ ਨੂੰ “ਪਾਗਲ ਜਿਹਾ” ਕਿਹਾ ਜਾਣ ਤੋਂ ਬਾਅਦ ਇਕ ਹੋਰ ਵੱਡਾ ਬਿਆਨ “ਸਾਡੀ ਗੱਲ ਦਾ ਬੇਸ਼ੱਕ ਗੁੱਸਾ ਮਨਾਓ! ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ ਹੈ”

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਤੇ ਤਿੱਖਾ ਸ਼ਬਦੀ ਹਮਲਾਂ ਕਰਦੇ ਹੋਏ “ਪਾਗਲ ਜਿਹਾ” ਕਰਾਰ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸ਼ੋਸ਼ਲ ਮੀਡੀਆ ਉਤੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿਚ ਸੁਖਬੀਰ ਬਾਦਲ ਗੁਰਦੁਆਰਾ ਸਾਹਿਬ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ ਕਿ ਜਦੋਂ ਦਾ ਪੰਜਾਬ ਬਣਿਆ ਹੈ ਪੰਜਾਬ ਵਿੱਚ ਚਾਰ ਮੁੱਖ ਮੰਤਰੀ ਬਣੇ ਹਨ, ਤਿੰਨ ਹੀ ਸਮਝ ਲਓ। ਬਰਨਾਲਾ ਸਾਹਿਬ ਤਾਂ ਢਾਈ ਸਾਲ ਹੀ ਰਹੇ ਹਨ। ਪਰ ਬਾਦਲ ਸਾਹਿਬ ਤਕਰੀਬਨ 20 ਸਾਲ ਮੁੱਖ ਮੰਤਰੀ ਬਣੇ, ਕੈਪਟਨ ਅਮਰਿੰਦਰ ਸਿੰਘ 10 ਸਾਲ ਮੁੱਖ ਮੰਤਰੀ ਬਣਿਆ ਅਤੇ ਬੇਅੰਤ ਸਿਘ 10 ਸਾਲ ਮੁੱਖ ਮੰਤਰੀ ਬਣਿਆ ਹੈ ਅਤੇ ਹੁਣ ਇੱਕ ਬਣਿਆ ਹੈ, ਇਸ ਨੂੰ ਇਕ ਸਾਲ ਹੋਇਆ ਹੈ।

ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਸੀ ਕਿ “ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ.. ਬਾਦਲ ਵੀ ਸਾਹਬ ..ਬਰਨਾਲਾ ਵੀ ਸਾਹਬ…ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ..ਮੈਨੂੰ “ਪਾਗਲ ਜਿਹਾ” …ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ..ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ…।”

ਹੁਣ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਭਾਸਣ ਦੇ ਬਾਰੇ ਵਿਚ ਜਵਾਬ ਦਿੰਦੇ ਹੋਏ ਕਿਹਾ ਕਿ “ਮਾਨਯੋਗ ਮੁੱਖ ਮੰਤਰੀ ‘ਸਾਹਿਬ’, ਸਾਡੀ ਗੱਲ ਦਾ ਬੇਸ਼ੱਕ ਗੁੱਸਾ ਮਨਾਓ! ਬੌਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ ਹੈ | ਪਰ ਜੋ ਕੱਚੇ ਅਧਿਆਪਕ ਸਹਿਬਾਨ ਤੇ ਕਰਮਚਾਰੀ ਤੁਹਾਡੇ ਵੱਲੋਂ ਪੱਕੇ ਕੀਤੇ ਜਾਣ ਦੇ ਦਾਅਵੇ ਦੇ ਬਾਵਜੂਦ ਅੱਜ ਖੁਦਕੁਸ਼ੀ ਕਰਨ ਲਈ ਟੈਂਕੀਆਂ ‘ਤੇ ਚੜੇ ਹੋਏ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਹੇਠਾਂ ਉਤਾਰ ਲਓ ਜਨਾਬ| ਦਿਨ ਦਿਹਾੜੇ ਹੁੰਦੇ ਕਤਲ, ਲੁੱਟਾਂ ਖੋਹਾਂ, ਸੱਤਾਧਾਰੀਆਂ ਵੱਲੋਂ ਨਜਾਇਜ ਕਬਜ਼ੇ ਬੰਦ ਕਰਵਾ ਦਿਓ, ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰ ਦਿਓ, ਪੰਜਾਬ ਦੇ ਬੱਚੇ ਬੱਚੀਆਂ ਦੀਆਂ ਇੱਜ਼ਤਾਂ ਮੰਤਰੀਆਂ ਤੋਂ ਮਹਿਫੂਜ ਕਰਵਾ ਦਿਓ, ਪੰਜਾਬ ਨੂੰ ਦਿੱਲੀ ਦੀ “ਸਿਲੈਕਟਡ ਗੈਂਗ” ਦਾ ਗੁਲਾਮ ਬਣਾਉਣਾ ਬੰਦ ਕਰ ਦਿਓ, ਸਾਡਾ ਕੀ ? ਅਸੀਂ ਤਾਂ ਆਪੇ ਗਲਤ ਸਿੱਧ ਹੋ ਜਾਵਾਂਗੇ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button