Breaking NewsPunjabTop News

ਸੁਖਬੀਰ ਬਾਦਲ ਨੇ CM ਭਗਵੰਤ ਮਾਨ ਨੂੰ ਕਿਹਾ “ਪਾਗਲ ਜਿਹਾ”, ਅੱਗੋ CM ਭਗਵੰਤ ਮਾਨ ਨੇ ਵੀ ਦਿੱਤਾ ਮੋੜਵਾ ਜਵਾਬ

ਚੰਡੀਗੜ੍ਹ : ਪੰਜਾਬ ਦੇ ਸਿਆਸਤਦਾਨਾ ਵਿਚ ਆਪਸੀ ਸ਼ਬਦੀ ਵਾਰ ਚੱਲਦਾ ਰਹਿੰਦਾ ਹੈ। ਵੱਖ-ਵੱਖ ਪਾਰਟੀਆਂ ਦੇ ਸਿਆਸਤਦਾਨਾ ਵੱਲੋਂ ਇਕ ਦੂਜੇ ਉਤੇ ਸ਼ਬਦਾ ਦਾ ਵਾਰ ਕਰਦੇ ਰਹਿੰਦੇ ਹਨ। ਹੁਣ ਤਾਜ਼ਾ ਖ਼ਬਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਤੇ ਤਿੱਖਾ ਸ਼ਬਦੀ ਹਮਲਾਂ ਕਰਦੇ ਹੋਏ “ਪਾਗਲ ਜਿਹਾ” ਕਰਾਰ ਦਿੱਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸ਼ੋਸ਼ਲ ਮੀਡੀਆ ਉਤੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿਚ ਸੁਖਬੀਰ ਬਾਦਲ ਗੁਰਦੁਆਰਾ ਸਾਹਿਬ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ ਕਿ ਜਦੋਂ ਦਾ ਪੰਜਾਬ ਬਣਿਆ ਹੈ ਪੰਜਾਬ ਵਿੱਚ ਚਾਰ ਮੁੱਖ ਮੰਤਰੀ ਬਣੇ ਹਨ, ਤਿੰਨ ਹੀ ਸਮਝ ਲਓ। ਬਰਨਾਲਾ ਸਾਹਿਬ ਤਾਂ ਢਾਈ ਸਾਲ ਹੀ ਰਹੇ ਹਨ। ਪਰ ਬਾਦਲ ਸਾਹਿਬ ਤਕਰੀਬਨ 20 ਸਾਲ ਮੁੱਖ ਮੰਤਰੀ ਬਣੇ, ਕੈਪਟਨ ਅਮਰਿੰਦਰ ਸਿੰਘ 10 ਸਾਲ ਮੁੱਖ ਮੰਤਰੀ ਬਣਿਆ ਅਤੇ ਬੇਅੰਤ ਸਿਘ 10 ਸਾਲ ਮੁੱਖ ਮੰਤਰੀ ਬਣਿਆ ਹੈ ਅਤੇ ਹੁਣ ਇੱਕ ਬਣਿਆ ਹੈ, ਇਸ ਨੂੰ ਇਕ ਸਾਲ ਹੋਇਆ ਹੈ।

ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਕਿ “ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ.. ਬਾਦਲ ਵੀ ਸਾਹਬ ..ਬਰਨਾਲਾ ਵੀ ਸਾਹਬ…ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ..ਮੈਨੂੰ “ਪਾਗਲ ਜਿਹਾ” …ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ..ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ…।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button