IndiaTop News

ਰੇਲਵੇ ਪ੍ਰੋਟੈਕਸ਼ਨ ਫੋਰਸ ਤੇ ਮਹਾਰਾਸ਼ਟਰ ਪੁਲਿਸ ਨੇ ਛੁਡਾਇਆ 59 ਬੱਚਿਆਂ ਨੂੰ ਮਨੁੱਖੀ ਤਸਕਰਾਂ ਦੇ ਚੁੰਗਲ ਤੋਂ

ਕੇਂਦਰੀ ਰੇਲਵੇ ਦੀ ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਮਹਾਰਾਸ਼ਟਰ ਪੁਲਿਸ ਨੇ 59 ਬੱਚਿਆਂ ਨੂੰ ਮਨੁੱਖੀ ਤਸਕਰਾਂ ਦੇ ਚੁੰਗਲ ਤੋਂ ਛੁਡਾਇਆ।ਇਸ ਮਾਮਲੇ ਵਿੱਚ ਪੁਲਿਸ ਨੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਮਾਨਵ ਵਿਰੋਧੀ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਪੰਜਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਜਲਗਾਓਂ ਅਤੇ ਨਾਸਿਕ ਜ਼ਿਲ੍ਹਿਆਂ ਦੇ ਭੁਸਾਵਲ ਅਤੇ ਮਨਮਾਡ ਵਿਖੇ ਕ੍ਰਮਵਾਰ ਦਾਨਾਪੁਰ ਪੁਣੇ ਸਪੈਸ਼ਲ ਐਕਸਪ੍ਰੈਸ ਰੇਲਗੱਡੀ ਦੁਆਰਾ ਬੱਚਿਆਂ ਨੂੰ ਬਚਾਇਆ ਗਿਆ।

ਪਾਣੀ ਲੈ ਗਿਆ Haryana! Himachal ਨਾਲ ਸਮਝੌਤਾ? Punjab ‘ਤੇ ਮੰਡਰਾਇਆ ਖ਼ਤਰਾ | D5 Channel Punjabi

ਇੱਕ RPF ਅਧਿਕਾਰੀ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਦੇ ਆਧਾਰ ‘ਤੇ, ਸਥਾਨਕ ਪੁਲਿਸ ਅਤੇ ਇੱਕ ਗੈਰ ਸਰਕਾਰੀ ਸੰਗਠਨ ਪ੍ਰਯਾਸ ਦੇ ਮੈਂਬਰਾਂ ਦੇ ਨਾਲ ਇੱਕ RPF ਟੀਮ ਮੌਕੇ ‘ਤੇ ਪਹੁੰਚੀ ਅਤੇ ਭੁਸਾਵਲ ਸਟੇਸ਼ਨ ‘ਤੇ ਜਾਂਚ ਕੀਤੀ। ਇਸ ਦੌਰਾਨ 8 ਤੋਂ 15 ਸਾਲ ਦੀ ਉਮਰ ਦੇ ਟਰੇਨ ਸਵਾਰ ਕੁੱਲ 29 ਬੱਚਿਆਂ ਨੂੰ ਬਚਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਬਾਅਦ ‘ਚ ਮਨਮਾਡ ‘ਚ ਇਸੇ ਉਮਰ ਵਰਗ ਦੇ 30 ਹੋਰ ਬੱਚਿਆਂ ਨੂੰ ਟ੍ਰੇਨ ‘ਚੋਂ ਬਚਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਬਿਹਾਰ ਤੋਂ ਲਿਆਂਦਾ ਤੇ ਸਾਂਗਲੀ ਭੇਜਿਆ ਜਾਣਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button