PunjabTop News

CM ਮਾਨ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਕਹਿ ਦੋ ਟੁੱਕ ਗੱਲ, “ਮੈ ਖਿਡਾਰੀ ਸਾਹਮਣੇ ਲੈ ਆਉਣਾ, ਢੱਕੇ ਰਹੋ ਤਾਂ ਚੰਗਾਂ”

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਨੌਕਰੀ ਦੇਣ ਵਾਸਤੇ 2 ਕਰੋੜ ਰੁਪਏ ਮੰਗਣ ਦੇ ਦੋਸ਼ ਲਾਏ ਸਨ। ਇਸ ਪਿੱਛੋਂ ਅੱਜ ਚੰਨੀ ਨੇ ਭਗਵੰਤ ਮਾਨ ਵੱਲੋਂ ਲਾਏ ਗਏ ਇਲਜ਼ਾਮਾਂ ਪ੍ਰਤੀ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋ ਕੇ ਗੁਰੂ ਦੀ ਕਚਹਿਰੀ ਵਿੱਚ ਆਪਣਾ ਪੱਖ ਪੇਸ਼ ਕੀਤਾ। ਅੱਜ ਚੰਨੀ ਨੇ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਆਖਿਆ ਕਿ ਉਸ ਨੇ ਕਦੇ ਆਪਣੇ ਭਾਣਜੇ ਰਾਹੀਂ ਪੈਸੇ ਨਹੀਂ ਮੰਗੇ। ਇਹ ਸਾਰੇ ਇਲਜ਼ਾਮ ਝੂਠੇ ਹਨ।

ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੇ ਸਾਬਕਾ ਸੀ.ਐਮ ਚਰਨਜੀਤ ਸਿੰਘ ਚੰਨੀ ਨੂੰ ਦੋ ਟੁੱਕ ਜਵਾਬ ਦਿੰਦੇ ਹੋਏ ਕਿਹਾ ਕਿ ” ਦੋ ਚਾਰ ਦਿਨ ਹੋਰ ਲੱਗਾ ਲੋ, ਕਿ ਪਤਾ ਤੁਹਾਡੇ ਤੋਂ ਬਿਨ੍ਹਾਂ ਪੁੱਛੇ ਵੀ ਕੋਈ ਕੰਮ ਕਰਦੇ ਹੋਣ। ਨਹੀਂ ਮੈਂ ਉਹ ਖਿਡਾਰੀ ਸਾਹਮਣੇ ਲੈ ਆਉਣਾ ਫਿਰ ਇਸ ਨਾਲ ਉਨ੍ਹਾਂ ਦੀ ਕੁਝ ਵੀ ਨਹੀਂ ਰਹਿਣੀ ਇਸ ਲਈ ਕਹਿੰਦਾ ਕਿ ਤੁਸੀ ਢੱਕੇ ਰਹੋ ਤਾਂ ਚੰਗਾਂ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button