ਪਟਿਆਲਾ, 15 ਮਈ 2023- ਲੰਘੀ ਰਾਤ ਇੱਕ ਔਰਤ ਦਾ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਗੋਲੀਆਂ ਮਾਰ ਕੇ ਇਕ ਵਿਅਕਤੀ ਵਲੋਂ ਕਤਲ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਪੁਲਿਸ ਵਲੋਂ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਤੇ ਨਵਾਂ ਖੁਲਾਸਾ ਕੀਤਾ ਹੈ। ਐਸਐਸਪੀ ਪਟਿਆਲਾ ਨੇ ਕਿਹਾ ਕਿ, ਉਕਤ ਔਰਤ ਬੀਤੇ ਦਿਨ ਜ਼ੀਰਕਪੁਰ ਤੋਂ ਪਟਿਆਲਾ ਬੱਸ ਦੇ ਜ਼ਰੀਏ ਆਈ ਸੀ। ਮ੍ਰਿਤਕ ਔਰਤ ਦੇ ਆਧਾਰ ਕਾਰਡ ਤੇ ਐਡਰੈਸ ਵੀ ਪੀਜੀ ਦਾ ਦਿੱਤਾ ਗਿਆ ਹੈ। ਪੁਲਿਸ ਮੁਤਾਬਿਕ, ਲੇਡੀ ਕੋਲੋਂ ਨਸ਼ਾ ਛੁਡਾਓ ਕੇਂਦਰ ਦੀ ਇਕ ਪਰਚੀ ਵੀ ਮਿਲੀ ਹੈ, ਜਿਥੋਂ ਇਹ ਪਤ ਲੱਗਦਾ ਹੈ ਕਿ ਉਹ ਨਸ਼ੇ ਦੀ ਆਦੀ ਸੀ ਅਤੇ ਡਿਸਪਰੈਸ਼ਨ ਨਾਲ ਪੀੜ੍ਹਤ ਸੀ।
ਪੁਲਿਸ ਦਾ ਕਹਿਣਾ ਹੈ ਕਿ, ਸਰੋਵਰ ਕੋਲ ਜਦੋਂ ਉਕਤ ਔਰਤ ਸ਼ਰਾਬ ਪੀ ਰਹੀ ਸੀ ਤਾਂ, ਸੰਗਤਾਂ ਉਸ ਨੂੰ ਫੜ ਕੇ ਮੈਨੇਜਰ ਕੋਲ ਲੈ ਗਈਆਂ। ਇਸੇ ਦੌਰਾਨ ਹੀ ਇੱਕ ਸਿੱਖ ਸ਼ਰਧਾਲੂ ਨਿਰਮਲਜੀਤ ਸਿੰਘ ਦੇ ਵਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਔਰਤਾਂ ਤੇ ਚਲਾ ਦਿਤੀਆਂ, ਜਿਸ ਕਾਰਨ ਉਹਦੀ ਮੌਤ ਹੋ ਗਈ, ਜਦੋਂਕਿ ਇੱਕ ਗੋਲੀ ਸਾਗਰ ਨਾਂਅ ਦੇ ਵਿਅਕਤੀ ਨੂੰ ਵੀ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਹਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.