ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਮੁਹੰਮਦ ਸ਼ਮੀ ਦੀ ਪਤਨੀ ਨੇ ਮੰਗਲਵਾਰ ਨੂੰ ਕਲਕੱਤਾ ਹਾਈ ਕੋਰਟ ਦੇ ਉਸ ਆਦੇਸ਼ ਦੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿਸ ਨੇ ਸਥਾਨਕ ਅਦਾਲਤ ਦੁਆਰਾ ਜਾਰੀ ਸ਼ਮੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ‘ਤੇ ਰੋਕ ਹਟਾਉਣ ਦੀ ਮੰਗ ਕਰਨ ਵਾਲੀ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।
Balwant Rajoana ਬਾਰੇ Supreme Court ਦਾ ਫ਼ੈਸਲਾ, ਕੇਂਦਰ ਲਈ ਇਮਤਿਹਾਨ ਦੀ ਘੜੀ | D5 Channel Punjabi
ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਮੁਹੰਮਦ ਸ਼ਮੀ ਦੀ ਪਤਨੀ ਨੇ ਕਲਕੱਤਾ ਹਾਈ ਕੋਰਟ ਦੇ 28 ਮਾਰਚ 2023 ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਸੈਸ਼ਨ ਕੋਰਟ ਦੇ ਆਦੇਸ਼ ਨੂੰ ਰੱਦ ਕਰਨ ਦੀ ਉਸਦੀ ਪ੍ਰਾਰਥਨਾ ਨੂੰ ਖਾਰਜ ਕਰ ਦਿੱਤਾ ਗਿਆ ਸੀ। ਪੱਛਮੀ ਬੰਗਾਲ ਦੀ ਇਕ ਸੈਸ਼ਨ ਅਦਾਲਤ ਨੇ ਸ਼ਮੀ ਦੇ ਖਿਲਾਫ ਜਾਰੀ ਗ੍ਰਿਫਤਾਰੀ ਵਾਰੰਟ ‘ਤੇ ਰੋਕ ਲਗਾ ਦਿੱਤੀ ਸੀ।
Parkash Singh Badal ਦੀਆਂ ਅਸਥੀਆਂ ਲੈਕੇ, Kiratpur Sahib ਰਵਾਨਾ ਹੋਏ Sukhbir Badal | D5 Channel Punjabi
ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਖਿਡਾਰੀ ਮੁਹੰਮਦ ਸ਼ਮੀ ਦੀ ਪਤਨੀ ਨੇ ਆਪਣੇ ਵਕੀਲਾਂ ਦੀਪਕ ਪ੍ਰਕਾਸ਼, ਐਡਵੋਕੇਟ-ਆਨ-ਰਿਕਾਰਡ, ਨਚੀਕੇਤਾ ਵਾਜਪਾਈ ਅਤੇ ਦਿਵਯਾਂਗਨਾ ਮਲਿਕ ਵਾਜਪਾਈ, ਐਡਵੋਕੇਟ ਰਾਹੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਦੋਸ਼ ਲਾਇਆ ਹੈ ਕਿ ਸ਼ਮੀ ਉਸ ਤੋਂ ਦਾਜ ਦੀ ਮੰਗ ਕਰਦਾ ਸੀ ਅਤੇ ਉਸਦੇ ਗੈਰ ਔਰਤਾਂ ਨਾਲ ਗੈਰ-ਕਾਨੂੰਨੀ ਗੈਰ-ਵਿਵਾਹਿਤ ਜਿਨਸੀ ਸਬੰਧਾਂ ਵਿੱਚ ਲਗਾਤਾਰ ਸ਼ਾਮਲ ਹੈ। ਖਾਸ ਕਰਕੇ ਉਸਦੇ ਬੀਸੀਸੀਆਈ ਦੌਰਿਆਂ ਦੌਰਾਨ, ਬੀਸੀਸੀਆਈ ਦੁਆਰਾ ਪ੍ਰਦਾਨ ਕੀਤੇ ਗਏ ਹੋਟਲ ਦੇ ਕਮਰਿਆਂ ਵਿੱਚ ਉਹ (ਸ਼ਮੀ) ਗੈਰ ਔਰਤਾਂ ਨਾਲ ਜਿਨਸੀ ਸਬੰਧ ਬਣਾਉਦਾ ਹੈ।
Bhagwant Mann, Partap Bajwa ਤੇ Sukhpal Khaira ਦਾ ਬਿਆਨ | Twitter War Between AAP and Congress
ਪਟੀਸ਼ਨ ਦੇ ਅਨੁਸਾਰ, 29 ਅਗਸਤ 2019 ਨੂੰ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਅਲੀਪੁਰ ਦੁਆਰਾ ਸ਼ਮੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਮੁਹੰਮਦ ਸ਼ਮੀ ਨੇ ਉਕਤ ਹੁਕਮ ਨੂੰ ਸੈਸ਼ਨ ਅਦਾਲਤ ਦੇ ਸਾਹਮਣੇ ਚੁਣੌਤੀ ਦਿੱਤੀ, ਜਿਸ ਨੇ 9 ਸਤੰਬਰ 2019 ਨੂੰ ਗ੍ਰਿਫਤਾਰੀ ਵਾਰੰਟ ਅਤੇ ਅਪਰਾਧਿਕ ਮੁਕੱਦਮੇ ਦੀ ਸਾਰੀ ਕਾਰਵਾਈ ‘ਤੇ ਰੋਕ ਲਾ ਦਿੱਤੀ। ਸਿੱਟੇ ਵਜੋਂ, ਸ਼ਮੀ ਦੀ ਪਤਨੀ ਨੇ ਕਲਕੱਤਾ ਹਾਈ ਕੋਰਟ ਦਾ ਰੁਖ ਕੀਤਾ ਪਰ ਉਸ ਦੇ ਹੱਕ ਵਿੱਚ ਕੋਈ ਆਦੇਸ਼ ਪ੍ਰਾਪਤ ਕਰਨ ਵਿੱਚ ਅਸਫਲ ਰਹੀ। ਉਹ 28 ਮਾਰਚ 2023 ਦੇ ਕਲਕੱਤਾ ਹਾਈ ਕੋਰਟ ਦੇ ਆਦੇਸ਼ ਦੇ ਖਿਲਾਫ ਸੁਪਰੀਮ ਕੋਰਟ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.