IndiaTop News

ਦਿੱਲੀ ਦੀ ਤਿਹਾੜ ਜੇਲ੍ਹ ‘ਚ ਗੈਂਗਵਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦੀ ਮੌਤ

ਨਵੀਂ ਦਿੱਲੀ : ਗੈਂਗਵਾਰ ‘ਚ ਪਹਿਲਾ ਪੰਜਾਬ ਦੀ ਗੋਇਦਵਾਲ ਜੇਲ੍ਹ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਦੇ ਗੈਂਗਵਾਰ ਵਿਚ ਜੱਗੂ ਭਗਵਾਨਪੁਰੀਆ ਗੈਂਗ ਦੇ 2 ਗੁਰਗੇ ਦੀ ਮੌਤ ਹੋ ਗਈ ਸੀ। ਹੁਣ ਅਜਿਹਾ ਹੀ ਇਕ ਮਾਮਲੇ ਸਾਹਮਣੇ ਆਇਆ ਹੈ ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਤਿਹਾੜ ਜੇਲ ਤੋਂ ਜਿਥੇ ਜੇਲ੍ਹ ਦੇ ਅੰਦਰ ਸਥਿਤ ਬੈਰਕ ਨੰਬਰ-9’ਚ ਕੈਦੀਆਂ ਵਿਚਾਲੇ ਝੜਪ ਹੋ ਗਈ। ਇਸ ਝੜਪ ਵਿਚ ਰੋਹਿਣੀ ਕੋਰਟ ਗੋਲੀਕਾਂਡ ਦਾ ਮੁਲਜ਼ਮ ਗੈਂਗਸਟਰ ਸੁਨੀਲ ਉਰਫ਼ ਟਿੱਲੂ ਤਾਜਪੁਰੀਆ ਦੀ ਮੌਤ ਹੋ ਗਈ ਹੈ।

ਸਰਕਾਰੀ ਦਫ਼ਤਰ ‘ਚ ਪਹਿਲੇ ਦਿਨ ਛਾਪਾ, ਮੁਲਾਜ਼ਮ ਗੈਰਹਾਜ਼ਰ | D5 Channel Punjabi | Offices Timing Changed Today

ਝੜਪ ਤੋਂ ਬਾਅਦ ਟਿੱਲੂ ਤਾਜਪੁਰੀਆ ਨੂੰ ਜਦੋਂ ਇਲਾਜ ਲਈ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੋਗੀ ਗੈਂਗ ਨਾਲ ਜੁੜੇ ਯੋਗੇਸ਼ ਟੁੰਡਾ ‘ਤੇ ਟਿੱਲੂ ਤਾਜਪੁਰੀਆ ‘ਤੇ ਹਮਲਾ ਕਰਨ ਦਾ ਦੋਸ਼ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਗੋਗੀ ਦਾ ਰੋਹਿਣੀ ਕੋਰਟ ਕੰਪਲੈਕਸ ‘ਚ ਕਤਲ ਕਰ ਦਿੱਤਾ ਗਿਆ ਸੀ। ਉਦੋਂ ਟਿੱਲੂ ‘ਤੇ ਇਹ ਦੋਸ਼ ਲੱਗਾ ਸੀ। ਟਿੱਲੂ ਅਤੇ ਗੋਗੀ ਗੈਂਗ ਬਾਹਰੀ ਦਿੱਲੀ ਦੇ ਇਲਾਕੇ ‘ਚ ਸਰਗਰਮ ਸੀ। ਝਗੜੇ ‘ਚ ਦੋਵਾਂ ਗੈਂਗਸਟਰਾਂ ਦੇ ਆਗੂ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿਹਾੜ ਵਿੱਚ ਇੱਕ ਮਹੀਨੇ ਵਿੱਚ ਗੈਂਗ ਵਾਰ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਪ੍ਰਿੰਸ ਤੇਵਤੀਆ ਮਾਰਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button