InternationalTop News

ਕੈਲੀਫੋਰਨੀਆ ਦੇ ਗੁਰਦੁਆਰਿਆਂ ‘ਚ ਫ਼ਾਈਰਿੰਗ ਕਰਨ ਦੇ ਸਬੰਧ ‘ਚ 17 ਲੋਕ ਗ੍ਰਿਫਤਾਰ, ਮਸ਼ੀਨ ਗੰਨ ਅਤੇ ਏ.ਕੇ.-47 ਬਰਾਮਦ 

ਕੈਲੀਫੋਰਨੀਆ 18 ਅਪ੍ਰੈਲ, 2023: ਅਮਰੀਕਾ ਦੀ ਕੈਲੀਫੋਰਨੀਆ ਪੁਲਸ ਨੇ ਸਟਾਕਟਨ ਅਤੇ ਸੈਕਰਾਮੈਂਟੋ ਦੇ ਗੁਰਦੁਆਰਿਆਂ ਅਤੇ ਹੋਰ ਥਾਵਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ‘ਚ 17 ਲੋਕਾਂ ਨੂੰ ਗ੍ਰਿਫਤਾਰ ਕਰਕੇ ਏ.ਕੇ.-47 ਰਾਈਫਲਾਂ, ਪਿਸਤੌਲਾਂ ਅਤੇ ਮਸ਼ੀਨਗੰਨਾਂ ਵਰਗੇ ਹਥਿਆਰ ਜ਼ਬਤ ਕੀਤੇ ਹਨ। ਇਹ ਗ੍ਰਿਫਤਾਰੀਆਂ 20 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਦੌਰਾਨ ਕੀਤੀਆਂ ਗਈਆਂ ਹਨ।

ਪੁਲਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਉੱਤਰੀ ਕੈਲੀਫੋਰਨੀਆ ਵਿੱਚ ਗੁਰਦੁਆਰਿਆਂ ਅਤੇ ਹੋਰ ਥਾਵਾਂ ‘ਤੇ ਗੋਲੀਬਾਰੀ ਦੀ ਲੜੀ ਦੇ ਮਾਸਟਰਮਾਈਂਡ ਪਵਿਤਰ ਪ੍ਰੀਤ ਸਿੰਘ ਸਮੇਤ ਘੱਟੋ ਘੱਟ 17 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਨ੍ਹਾਂ ਕੋਲੋਂ 4 ਹੈਂਡਗਨ ਅਤੇ 2 ਅਸਾਲਟ ਰਾਈਫਲਾਂ ਅਤੇ ਵੱਡੀ ਸਮਰੱਥਾ ਵਾਲੇ ਮੈਗਜ਼ੀਨਾਂ ਸਮੇਤ ਹਥਿਆਰਾਂ ਦਾ ਵੱਡਾ ਭੰਡਾਰ ਵੀ ਜ਼ਬਤ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿੱਚ ਕਰਨਦੀਪ ਸਿੰਘ, ਪਰਦੀਪ ਸਿੰਘ, ਧਰਮਵੀਰ ਸਿੰਘ ਉਰਫ਼ ਮਿੰਟਾ, ਜੋਬਨਜੀਤ ਸਿੰਘ, ਹੁਸਨਦੀਪ ਸਿੰਘ ਅਤੇ ਹੋਰ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button