ਵਿਜੀਲੈਂਸ ਕਾਰਵਾਈ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਆਖਿਆ ਹੈ ਕਿ ਉਸ ਖਿਲਾਫ ਕਾਰਵਾਈ ਲਈ ਅੱਜ ਛੁੱਟੀ ਵਾਲੇ ਦਿਨ ਵੀ ਦਫਤਰ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਮੈਨੂੰ ਤਲਬ ਕੀਤਾ ਗਿਆ ਹੈ ਤੇ ਮੈਂ ਇਕੱਲਾ ਉਥੇ ਜਾਵਾਂਗਾ। ਮੈਨੂੰ ਗ੍ਰਿਫਤਾਰ ਕਰਨ, ਮਾਰਨ-ਕੁੱਟਣ, ਮੈਂ ਤਿਆਰ ਹਾਂ।
ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਚਰਨਜੀਤ ਚੰਨੀ ਨੇ ਦੱਸਿਆ ਕਿ ਵਿਜੀਲੈਂਸ ਨੇ ਪਹਿਲਾਂ 12 ਅਪ੍ਰੈਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਰੁੱਝੇ ਹੋਣ ਕਾਰਨ ਨਹੀਂ ਆ ਸਕਿਆ।ਚੰਨੀ ਨੇ ਕਿਹਾ, “ਵਿਜੀਲੈਂਸ ਨੇ ਮੈਨੂੰ 20 ਅਪ੍ਰੈਲ ਨੂੰ ਦੁਬਾਰਾ ਬੁਲਾਇਆ। ਜਦੋਂ ਮੈਂ ਪ੍ਰੈਸ ਕਾਨਫਰੰਸ ਵਿੱਚ ਸੱਚਾਈ ਦੱਸੀ ਤਾਂ ਸਰਕਾਰ ਗੁੱਸੇ ਵਿੱਚ ਆ ਗਈ ਅਤੇ ਅੱਜ ਹੀ ਬੁਲਾਇਆ ਗਿਆ। ਛੁੱਟੀ ਵਾਲੇ ਦਿਨ ਵਿਜੀਲੈਂਸ ਦਫ਼ਤਰ ਖੋਲ੍ਹ ਦਿੱਤਾ ਗਿਆ ਹੈ। ਤਾਂ ਜੋ ਮੈਨੂੰ ਪ੍ਰੇਸ਼ਾਨ ਕੀਤਾ ਜਾ ਸਕੇ।
ਮੈਂ ਸੀ.ਐਮ.ਭਗਵੰਤ ਮਾਨ ਦੀ ਸਰਕਾਰ ਦੇ ਜ਼ੁਲਮ ਝੱਲਣ ਲਈ ਤਿਆਰ ਹਾਂ।ਪੰਜਾਬ ਸਰਕਾਰ ਮੈਨੂੰ ਕੁੱਟ ਸਕਦੀ ਹੈ, ਭਾਵੇਂ ਮੈਨੂੰ ਮਾਰ ਸਕਦੀ ਹੈ, ਪਰ ਮੈਂ ਵਿਜੀਲੈਂਸ ਦੇ ਦਫਤਰ ਵਿਚ ਇਕੱਲਾ ਹੀ ਜਾਵਾਂਗਾ। ਪੰਜਾਬ ਸਰਕਾਰ ਮੈਨੂੰ ਗ੍ਰਿਫਤਾਰ ਕਰ ਸਕਦੀ ਹੈ, ਅੱਜ ਹੀ ਜੇਲ ‘ਚ ਡੱਕ ਸਕਦੀ ਹੈ ਪਰ ਸਰਕਾਰ ਦੇ ਜ਼ੁਲਮਾਂ ਨੂੰ ਝੱਲਣ ਲਈ ਮੈਨੂੰ ਮੇਰੇ ਗੁਰੂ ਅਤੇ ਚਮਕੌਰ ਸਾਹਿਬ ਦੇ ਵੱਡੇ ਸਾਹਿਬਜ਼ਾਦਿਆਂ ਤੋਂ ਤਾਕਤ ਮਿਲ ਰਹੀ ਹੈ।”
ਚਰਨਜੀਤ ਚੰਨੀ ਕੱਲ੍ਹ ਜਲੰਧਰ ‘ਚ ਸਨ। ਇੱਥੇ ਉਨ੍ਹਾਂ ਨੇ ਲੋਕ ਸਭਾ ਉਪ ਚੋਣ ਦੀ ਉਮੀਦਵਾਰ ਕਮਲਜੀਤ ਕੌਰ ਵੱਲੋਂ ਨਾਮਜ਼ਦਗੀ ਦਾਖ਼ਲ ਕੀਤੀ। ਇਸ ਤੋਂ ਬਾਅਦ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ। ਚੰਨੀ ਨੇ ‘ਆਪ’ ਸਰਕਾਰ ਨੂੰ ਦਲਿਤ ਅਤੇ ਸਿੱਖ ਵਿਰੋਧੀ ਕਰਾਰ ਦਿੱਤਾ ਸੀ।
ਕੱਲ੍ਹ ਮੈਂ ਸਿੱਖਾਂ ਤੇ ਕਿਸਾਨਾਂ ਦੀ ਗੱਲ ਕੀਤੀ ਤੇ ਅੱਜ ਮੇਰੇ ਖਿਲਾਫ ਕਾਰਵਾਈ ਕਰ ਦਿੱਤੀ ਗਈ। ਮੈਂ ਕਿਸੇ ਤੋਂ ਇਕ ਪੈਸਾ ਵੀ ਨਹੀਂ ਲੈਂਦਾ। ਮੇਰੇ ਖਿਲਾਫ ਜਾਣਬੁਝ ਕੀਤੇ ਕਾਰਵਾਈ ਕੀਤੀ ਜਾ ਰਹੀ ਹੈ।
ਸੱਚੇ ਦੀ ਗੱਲ ਸੁਣਕੇ ਝੂਠੇ ਨੂੰ ਅੱਗ ਲੱਗਦੀ ਹੈ, ਉਹ ਅੱਗ ਕੱਲ੍ਹ ਸਰਕਾਰ ਨੂੰ ਲੱਗੀ ਸੀ। ਮੇਰੇ ਖਿਲਾਫ ਕਾਰਵਾਈ ਲਈ ਵਿਸਾਖੀ ਵਾਲਾ ਦਿਨ ਚੁਣਿਆ ਹੈ। ਮੈਂ ਪਹਿਲੇ ਦਿਨ ਤੋਂ ਆਖਿਆ ਸੀ ਕਿ ਮੈਂ ਇਸ ਜੁਲਮ ਨੂੰ ਆਪਣੇ ਪਿੰਡੇ ਉਤੇ ਸਹਾਂਗਾ।
ਮੈਂ ਹਰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਔਖੇ ਵੇਲੇ ਮੇਰੀ ਪਾਰਟੀ ਮੇਰੇ ਨਾਲ ਖੜ੍ਹੀ ਹੈ, ਇਸ ਲਈ ਮੈਂ ਧੰਨਵਾਦੀ ਹਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.