PunjabTop News

ਪੰਜਾਬ ‘ਚ ਟਰਾਂਸਪੋਰਟਰਾਂ ਦਾ 10 ਕਰੋੜ ਦਾ ਟੈਕਸ ਗਲਤ ਤਰੀਕੇ ਨਾਲ ਮੁਆਫ ਕਰਨ ਦੇ ਦੋਸ਼, ਸਰਕਾਰ ਨੇ ਜਾਂਚ ਤੋਂ ਬਾਅਦ ਵਸੂਲੀ ਦੇ ਦਿੱਤੇ ਹੁਕਮ

ਪੰਜਾਬ ‘ਚ ਟਰਾਂਸਪੋਰਟਰਾਂ ਦੇ ਕਰੋੜਾਂ ਰੁਪਏ ਦੇ ਟੈਕਸ ਗਲਤ ਤਰੀਕੇ ਨਾਲ ਮੁਆਫ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਜਿਹਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਅਤੇ 10 ਕਰੋੜ ਰੁਪਏ ਦੇ ਟੈਕਸ ਮੁਆਫ਼ ਕੀਤੇ ਗਏ। ਇਸ ਸਬੰਧੀ ਭਗਵੰਤ ਮਾਨ ਸਰਕਾਰ ਹਰਕਤ ਵਿੱਚ ਆ ਗਈ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮਾਮਲੇ ਦੀ ਜਾਂਚ ਕਰਕੇ ਟਰਾਂਸਪੋਰਟਰਾਂ ਤੋਂ ਵਸੂਲੀ ਦੇ ਹੁਕਮ ਦਿੱਤੇ ਹਨ।ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਕੋਵਿਡ ਤੋਂ ਪਹਿਲਾਂ ਸਾਲ 2019 ਵਿੱਚ ਟਰਾਂਸਪੋਰਟਰਾਂ ਦੇ 10 ਕਰੋੜ ਤੋਂ ਵੱਧ ਦੇ ਟੈਕਸ ਗਲਤ ਤਰੀਕੇ ਨਾਲ ਮੁਆਫ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਮਾਮਲੇ ਵਿੱਚ ਆਰਟੀਓ ਕਰਨ ਸਿੰਘ ਛੀਨਾ ਨੂੰ ਚਾਰਜਸ਼ੀਟ ਕੀਤਾ ਗਿਆ ਹੈ। ਆਰਟੀਓ ਕੋਲ 3 ਮਹੀਨੇ ਦਾ ਟੈਕਸ ਮੁਆਫ਼ ਕਰਨ ਦਾ ਅਧਿਕਾਰ ਹੈ ਪਰ ਉਨ੍ਹਾਂ ਨੇ 1 ਸਾਲ ਪੁਰਾਣਾ ਟੈਕਸ ਮੁਆਫ਼ ਕਰ ਦਿੱਤਾ ਹੈ।ਮੰਤਰੀ ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁਆਫ ਕੀਤੇ ਟਰਾਂਸਪੋਰਟਰਾਂ ਤੋਂ ਗਲਤ ਟੈਕਸ ਵਸੂਲਣ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਲੋਕ ਸ਼ਾਮਲ ਨਹੀਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button