ਅੰਮ੍ਰਿਤਪਾਲ ਦੀ ਭਾਲ ਅਜੇ ਜਾਰੀ ਹੈ। ਪੰਜਾਬ ਪੁਲਿਸ 11 ਦਿਨ ਬੀਤ ਜਾਣ ਤੋਂ ਬਾਅਦ ਵੀ ਉਸ ਨੂੰ ਫੜ ਨਹੀਂ ਸਕੀ। ਇਸੇ ਦੌਰਾਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਸ ਮਾਮਲੇ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਸਰਕਾਰ ਨੇ ਇਸ ਮਾਮਲੇ ਨਾਲ ਸਬੰਧਤ 6 ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕਰਕੇ ਕੋਈ ਵੱਡਾ ਸੰਕੇਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਲੰਧਰ ਦੇ ਡੀਸੀਪੀ ਵਤਸਲ ਗੁਪਤਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਵਤਸਲ ਗੁਪਤਾ ਨੂੰ ਡੀਸੀਪੀ ਅੰਮ੍ਰਿਤਸਰ ਹੈੱਡਕੁਆਰਟਰ ਲਾਇਆ ਗਿਆ ਹੈ। ਇਸ ਦੇ ਨਾਲ ਹੀ ਐਸਐਸਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਦਾ ਵੀ ਸਰਕਾਰ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਮੁਖਵਿੰਦਰ ਸਿੰਘ ਨੂੰ ਜਲੰਧਰ ਦਿਹਾਤੀ ਦਾ ਏਐਸਪੀ ਲਾਇਆ ਗਿਆ ਹੈ।ਇਸ ਦੇ ਨਾਲ ਹੀ ਐਸਪੀ ਜਲੰਧਰ ਦਿਹਾਤੀ ਮਨਜੀਤ ਕੌਰ ਨੂੰ ਐਸਪੀ ਕਪੂਰਥਲਾ, ਏਡੀਸੀਪੀ ਜਲੰਧਰ ਜਗਜੀਤ ਸਿੰਘ ਸਰੋਆ ਨੂੰ ਐਸਪੀ ਅਪਰੇਸ਼ਨ ਗੁਰਦਾਸਪੁਰ, ਐਸਪੀ ਇਨਵੈਸਟੀਗੇਸ਼ਨ ਸਰਬਜੀਤ ਸਿੰਘ ਜਲੰਧਰ ਦਿਹਾਤੀ ਨੂੰ ਐਸਪੀ ਇਨਵੈਸਟੀਗੇਸ਼ਨ, ਡੀ.ਸੀ.ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੂੰ ਜਲੰਧਰ ਤੋਂ ਡੀ.ਸੀ.ਪੀ ਦਿਹਾਤੀ ਲੁਧਿਆਣਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਐਸਪੀ ਹੁਸ਼ਿਆਰਪੁਰ ਮਨਪ੍ਰੀਤ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਜੁਆਇੰਟ ਸੀਪੀ ਲਾਅ ਐਂਡ ਆਰਡਰ ਲੁਧਿਆਣਾ ਰਵਚਰਨ ਸਿੰਘ ਬਰਾੜ ਨੂੰ ਜਲੰਧਰ ਤਾਇਨਾਤ ਕੀਤਾ ਗਿਆ ਹੈ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.