
ਮਨੀਕਰਣ ਸਾਹਿਬ (ਕੁੱਲੂ) : ਜਾਣਕਾਰੀ ਅਨੁਸਾਰ ਮਨੀਕਰਣ ਦੇ ਗੁਰਦੁਆਰਾ ਕੰਪਲੈਕਸ ਤੋਂ ਰਾਮ ਮੰਦਰ ਰਾਹੀਂ ਬੱਸ ਸਟੈਂਡ ਤੱਕ ਦਰਜਨਾਂ ਪੰਜਾਬੀ ਸੈਲਾਨੀਆਂ ਨੇ ਹੰਗਾਮਾ ਕਰ ਦਿੱਤਾ। ਪੱਥਰਬਾਜ਼ੀ ਕਾਰਨ ਕਈ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ ਹਨ। ਇੰਨ੍ਹਾਂ ਹੀ ਨਹੀਂ ਰਸਤੇ ਵਿਚ ਜਿਸ ਨੂੰ ਵੀ ਦੇਖਿਆ ਉਸ ਦੀ ਕੁੱਟਮਾਰ ਕੀਤੀ ਗਈ। ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਦੀ ਮੰਨੀਏ ਤਾਂ ਪੰਜਾਬ ਤੋਂ ਦਰਜਨਾਂ ਸੈਲਾਨੀ ਸਾਈਕਲ ‘ਤੇ ਸਵਾਰ ਹੋ ਕੇ ਮਨੀਕਰਨ ਗੁਰਦੁਆਰਾ ਸਿੰਘ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ।
The situation is totally peaceful in Manikaran Sahib and I urge people to maintain peace & harmony
— DGP Punjab Police (@DGPPunjabPolice) March 6, 2023
I have spoken to DGP @himachalpolice & @PunjabPoliceInd are working together to maintain Law & Order
Request citizens not to panic or spread fake news or hate speech (1/2)
Pilgrims from all parts of the country are welcome to visit without any fear (2/2)
— DGP Punjab Police (@DGPPunjabPolice) March 6, 2023
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ. ਜੀ. ਪੀ. ਪੰਜਾਬ ਪੁਲੀਸ ਗੌਰਵ ਯਾਦਵ ਨੇ ਆਪਣੇ ਆਫੀਸ਼ੀਅਲ ਮੀਡੀਆ ਅਕਾਊਟ ‘ਤੇ ਟਵੀਟ ਕਰਕੇ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਡੀ. ਜੀ. ਪੀ. ਨਾਲ ਰਾਬਤਾ ਕਾਇਮ ਕੀਤਾ ਹੈ। ਡੀ. ਜੀ. ਪੀ. ਹਿਮਾਚਲ ਪ੍ਰਦੇਸ਼ ਨੇ ਕਿਹਾ ਹੈ ਕਿ ਸਥਿਤੀ ਕਾਬੂ ਹੇਠ ਹੈ। ਹਿਮਾਚਲ ਪੁਲਿਸ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੀ ਪੂਰੀ ਕੋਸ਼ਿਸ ਕਰ ਰਹੀ ਹੈ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਂਤੀ ਬਣਾਕੇ ਰੱਖਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.