ਅਦਾਲਤ ਦਾ ਆਇਆ ਫ਼ੈਸਲਾਂ, ਮਨੀਸ਼ ਸਿਸੋਦੀਆ 4 ਮਾਰਚ ਤੱਕ ਸੀਬੀਆਈ ਰਿਮਾਂਡ ‘ਤੇ
Court's decision, Manish Sisodia on CBI remand till March 4
ਨਵੀਂ ਦਿੱਲੀ : ਘੁਟਾਲੇ ਮਾਮਲੇ ‘ਚ ਸੀ.ਬੀ.ਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ 4 ਮਾਰਚ ਤੱਕ ਸੀਬੀਆਈ ਰਿਮਾਂਡ ਤੇ ਭੇਜ ਦਿੱਤਾ ਹੈ। ਸਿਸੋਦੀਆ ਨੂੰ ਸੋਮਵਾਰ ਦੁਪਹਿਰ 3:10 ਵਜੇ ਰੌਜ਼ ਐਵੇਨਿਊ ਕੋਰਟ ‘ਚ ਪੇਸ਼ ਕੀਤਾ ਗਿਆ, ਜਿਥੇ ਕਰੀਬ 30 ਮਿੰਟ ਤੱਕ ਸੁਣਵਾਈ ਤੋਂ ਬਾਅਦ ਅਦਾਲਤ ਨੇ ਸੀਬੀਆਈ ਦੇ ਰਿਮਾਂਡ ਦੀ ਮੰਗ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਜਾਂਚ ਏਜੰਸੀ ਨੇ ਸਿਸੋਦੀਆ ਦੀ 5 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।
ਸਿਸੋਦੀਆਂ ਤੋਂ ਬਾਅਦ ਹਰਪਾਲ ਚੀਮਾ ਗ੍ਰਿਫ਼ਤਾਰ? ਮਾਹੌਲ ਤਣਾਅਪੂਰਨ, ਹੋਈ ਧੱਕਾਮੁੱਕੀ, ਮੌਕੇ ਦੀਆਂ ਸਿੱਧੀਆਂ ਤਸਵੀਰਾਂ
ਬੀਤੇ ਦਿਨ ਸੀਬੀਆਈ ਨੇ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਐਤਵਾਰ ਨੂੰ ਸਿਸੋਦੀਆ ਨੂੰ ਗ੍ਰਿਫਤਾਰ ਕਰ ਲਿਆ ਸੀ। ਜਾਂਚ ਏਜੰਸੀ ਨੇ ਕਿਹਾ ਸੀ ਕਿ ਸਿਸੋਦੀਆ ਸਵਾਲਾਂ ਦੇ ਸਹੀ ਜਵਾਬ ਨਹੀਂ ਦੇ ਰਹੇ ਹਨ। ਇਸ ਲਈ ਉਸ ਦਾ ਰਿਮਾਂਡ ਜ਼ਰੂਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.