IndiaTop News

ਕੋਲਕਾਤਾ: ਤਕਨੀਕੀ ਖਰਾਬੀ ਤੋਂ ਬਾਅਦ ਸਪਾਈਸਜੈੱਟ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

Kolkata: Emergency landing of Spicejet plane after technical malfunction

ਕੋਲਕਾਤਾ: ਕੋਲਕਾਤਾ ਤੋਂ ਬੈਂਕਾਕ ਜਾ ਰਹੀ ਸਪਾਈਸਜੈੱਟ ਦੀ ਫਲਾਈਟ ‘ਚ ਟੇਕ ਆਫ ਕਰਦੇ ਸਮੇਂ ਤਕਨੀਕੀ ਖਰਾਬੀ ਆ ਗਈ, ਜਿਸ ਤੋਂ ਬਾਅਦ ਇਸ ਨੂੰ ਕੋਲਕਾਤਾ ਏਅਰਪੋਰਟ ‘ਤੇ ਦੁਬਾਰਾ ਐਮਰਜੈਂਸੀ ਲੈਂਡਿੰਗ ਕਰਨੀ ਪਈ। ਫਲਾਈਟ ‘ਚ ਕੁੱਲ 178 ਯਾਤਰੀ ਅਤੇ 6 ਕਰੂ ਮੈਂਬਰ ਸਨ।ਜਾਣਕਾਰੀ ਮੁਤਾਬਕ ਸਪਾਈਸ ਜੈੱਟ ਦੀ ਫਲਾਈਟ ਨੰਬਰ SG 83/ATD ਦੀ ਐਤਵਾਰ ਦੇਰ ਰਾਤ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਨੇ ਕੋਲਕਾਤਾ ਹਵਾਈ ਅੱਡੇ ਤੋਂ ਦੁਪਹਿਰ 1.09 ਵਜੇ ਬੈਂਕਾਕ ਲਈ ਉਡਾਣ ਭਰੀ।

ਭਾਈ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਜਵਾਬ ਦੇਣ ਦੀ ਤਿਆਰੀ,ਪੰਜਾਬ ਪੁਲਿਸ ਦੀ ਗੁਪਤ ਟ੍ਰੇਨਿੰਗ

ਟੇਕ-ਆਫ ਦੇ ਕੁਝ ਦੇਰ ਬਾਅਦ ਹੀ ਇੰਜਣ ਫੇਲ ਹੋਣ ਦੀ ਘਟਨਾ ਸਾਹਮਣੇ ਆਈ।ਜਿਸ ਤੋਂ ਬਾਅਦ 1.27 ਵਜੇ ਫਲਾਈਟ ਨੂੰ ਕੋਲਕਾਤਾ ਏਅਰਪੋਰਟ ‘ਤੇ ਵਾਪਸ ਉਤਾਰਿਆ ਗਿਆ।ਸੂਤਰਾਂ ਮੁਤਾਬਕ ਟੇਕ ਆਫ ਕਰਦੇ ਸਮੇਂ ਜਹਾਜ਼ ਦੇ ਖੱਬੇ ਇੰਜਣ ਦਾ ਬਲੇਡ ਟੁੱਟ ਗਿਆ। ਇਸ ਲਈ ਫਲਾਈਟ ਨੂੰ ਗਰਾਊਂਡਡ ਐਲਾਨ ਦਿੱਤਾ ਗਿਆ ਸੀ। ਇਸ ਤੋਂ ਬਾਅਦ ਏਅਰਲਾਈਨ ਨੇ ਇਕ ਹੋਰ ਜਹਾਜ਼ ਦਾ ਇੰਤਜ਼ਾਮ ਕੀਤਾ ਅਤੇ ਸੋਮਵਾਰ ਸਵੇਰੇ 7.10 ਵਜੇ ਸਾਰੇ ਯਾਤਰੀਆਂ ਨੂੰ ਬੈਂਕਾਕ ਭੇਜ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button