EntertainmentTop News

ਕੰਨੜ ਫਿਲਮ ਨਿਰਦੇਸ਼ਕ ਐਸ. ਕੇ. ਭਗਵਾਨ ਦਾ ਹੋਇਆ ਦੇਹਾਂਤ

ਕੰਨੜ ਫਿਲਮ ਇੰਡਸਟਰੀ ਦੇ ਨਿਰਦੇਸ਼ਕ ਐਸ. ਕੇ. ਭਗਵਾਨ ਦਾ ਬੇਂਗਲੁਰੂ ‘ਚ ਦਿਹਾਂਤ ਹੋ ਗਿਆ ਹੈ। ਉਹ 89 ਸਾਲਾਂ ਦੇ ਸਨ ਅਤੇ ਉਮਰ ਨਾਲ ਸਬੰਧਿਤ ਬਿਮਾਰੀਆਂ ਤੋਂ ਪੀੜਤ ਸਨ। ਪਿਛਲੇ ਸਾਲ ਦਸੰਬਰ ‘ਚ ਉਨ੍ਹਾਂ ਨੂੰ ਸਿਹਤ ਖਰਾਬ ਹੋਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਮੌਤ ਹੋ ਜਾਣ ‘ਤੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਐਸ ਬੋਮਈ ਨੇ ਟਵੀਟ ਕਰਕੇ ਸੋਗ ਪ੍ਰਗਟ ਕੀਤਾ।ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ਕੰਨੜ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਐਸ.ਕੇ. ਭਗਵਾਨ ਦੇ ਦਿਹਾਂਤ ਦੀ ਖਬਰ ਸੁਣ ਕੇ ਮੈਂ ਬਹੁਤ ਦੁਖੀ ਹਾਂ। ਮੈਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ। ਜ਼ਿਕਰਯੋਗ ਹੈ ਕਿ ਸ਼੍ਰੀਨਿਵਾਸ ਕ੍ਰਿਸ਼ਾਨ ਆਇਅੰਗਰ ਭਗਵਾਨ ਦਾ ਜਨਮ 1933 ‘ਚ ਹੋਇਆ ਸੀ। ਅਦਾਕਾਰੀ ਵੱਲ ਆਕਰਸ਼ਿਤ ਐਸ. ਕੇ. ਭਗਵਾਨ ‘ਹਿਰਨਿਆ ਮਿੱਤਰ ਮੰਡਲੀ’ ਵਿੱਚ ਨਾਟਕ ਕਰਦੇ ਸਨ। 1956 ਵਿੱਚ ਐਸ ਕੇ ਭਗਵਾਨ ਨੇ ਕਨਗਲ ਪ੍ਰਭਾਕਰ ਸ਼ਾਸਤਰੀ ਦੇ ਸਹਾਇਕ ਵਜੋਂ ਆਪਣਾ ਫਿਲਮੀ ਸਫ਼ਰ ਸ਼ੁਰੂ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button