Opinion

ਭੋਲੇ ਸ਼ੰਕਰ ਕੈਲਾਸ਼ ’ਚ ਜਾਂ ਨਲਾਸ ’ਚ, ਸ਼ਿਵ ਸ਼ੰਕਰ ਦੀ 65 ਫੁੱਟ ਉੱਚੀ ਮੂਰਤੀ ਤੇ 114 ਫੁੱਟ ਉੱਚਾ ਤ੍ਰਿਸ਼ੂਲ

‘ਸ਼ਾਨਾਲੇਸ਼ਵਰ ਮਹਾਦੇਵ ਮੰਦਰ’ ਉੱਤਰੀ ਭਾਰਤ ਦੇ ਪ੍ਰਾਚੀਨ ਇਤਿਹਾਸਕ ਮੰਦਰਾਂ ਵਿਚੋਂ ਇਕ ਹੈ, ਜਿਸ ਪ੍ਰਤੀ ਭਗਤਾਂ ਦੀ ਆਸਥਾ ਕੈਲਾਸ਼ ਤੋਂ ਬਾਅਦ ਨਲਾਸ ਮੰਦਰ ਵਿਚ ਹੀ ਕਹੀ ਜਾਂਦੀ ਹੈ। ਪ੍ਰਾਚੀਨ ਸ਼ਿਵ ਮੰਦਰ ’ਚ ਮੌਜੂਦਾ ਮਹੰਤ ਲਾਲ ਗਿਰੀ ਜੀ ਮਹਾਰਾਜ ਦੀ ਦੇਖ-ਰੇਖ ਹੇਠ ਮੰਦਰ ਦਾ ਵਿਕਾਸ ਕਾਰਜ ਚੱਲ ਰਿਹਾ ਹੈ। 65 ਫੁੱਟ ਉੱਚੀ ਮੂਰਤੀ ਸ਼ਿਵ ਸ਼ੰਕਰ ਦੀ ਮੂਰਤੀ ਅਤੇ 114 ਫੁੱਟ ਉੱਚਾ ਤ੍ਰਿਸ਼ੂਲ ਦੇਖ ਕੇ ਹਰ ਭਗਤ ਦੇ ਮੂੰਹ ਵਿਚੋਂ ਇਹ ਸ਼ਬਤ ਨਿਕਲਦੇ ਹਨ ਕਿ ‘‘ਸ਼ਿਵ ਕੈਲਾਸ਼ ’ਚ ਜਾਂ ਫਿਰ ਨਲਾਸ ’ਚ’’।

पृथ्वी की नाभि पर बना मंदिर, जिसका सीधा संबंध मंगल ग्रह से || mars || earth || nucleus ||

ਕੀ ਹੈ ਇਸ ਮੰਦਰ ਦਾ ਧਾਰਮਿਕ ਇਤਿਹਾਸ

ਲੋਕ ਦੱਸਦੇ ਹਨ ਕਿ ਪਿੰਡ ਨਲਾਸ ਦੀ ਇਸ ਥਾਂ ’ਤੇ ਕਿਸੇ ਵੀ ਸ਼ਰਧਾਲੂ ਦੁਆਰਾ ਸ਼ਿਵਲਿੰਗ ਸਥਾਪਿਤ ਨਹੀ ਕੀਤਾ ਗਿਆ ਸਗੋਂ ਇਥੇ ਧਰਤੀ ਵਿਚੋਂ ਹੀ ਸ਼ਿਵਲਿੰਗ ਪ੍ਰਗਟ ਹੋਇਆ ਸੀ। ਪੁਰਾਣੇ ਸਮਿਆਂ ਵਿਚ ਇਥੇ ਕੁਝ ਗੁੱਜਰਾਂ ਦੇ ਘਰ ਸਨ ਤੇ ਬਹੁਤ ਇਲਾਕਾ ਜੰਗਲ ਦਾ ਸੀ। ਗੁੱਜਰਾਂ ਕੋਲ ਰੱਖੀਆਂ ਗਊਆਂ ਵਿਚ ਵਿਚੋਂ ਇੱਕ ਕਪਿਲਾ ਗਾਂ ਸੀ ਜਿਹੜੀ ਰੋਜਾਨਾ ਜੰਗਲ ’ਚ ਘਾਹ ਚਰਨ ਜਾਂਦੀ ਸੀ।

ਵਾਪਸੀ ਸਮੇਂ ਝਾੜੀਆਂ ਦੇ ਪਿੱਛੇ ਗਾਂ ਦੇ ਥਣਾਂ ਵਿਚੋਂ ਆਪਣੇ ਆਪ ਦੁੱਧ ਨਿਕਲਣਾ ਸ਼ੁਰੂ ਹੋਇਆ ਤੇ ਥਣ ਖਾਲੀ ਹੋਣ ’ਤੇ ਗਾਂ ਘਰ ਪਰਤ ਆਉਂਦੀ। ਇਕ ਦਿਨ ਕਪਿਲਾ ਗਾਂ ਦੇ ਮਾਲਿਕ ਗੁਜ਼ਰ ਨੇ ਗੁੱਸੇ ’ਚ ਆ ਕੇ ਝਾੜੀਆਂ ਪੱਟਣੀਆਂ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੇਠਾਂ ਤੋਂ ਇਕ ਸ਼ਿਵਲਿੰਗ ਨਿਕਲਿਆ ਜਿਸ ’ਤੇ ਕਹੀ ਵੱਜਣ ’ਤੇ ਖੂਨਦੀ ਧਾਰ ਨਿੱਕਲੀ ਤੇ ਉਥੇ ਸਾਰੇ ਇਕੱਤਰ ਲੋਕਾਂ ਨੇ ਇਸ ਨੂੰ ਦੇਖਿਆ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਬੜ ਦੇ ਦਰੱਖਤ ਦੇ ਥੱਲੇ ਸਵਾਮੀ ਕਰਮ ਗਿਰੀ ਜੀ ਤਪੱਸਿਆ ਕਰ ਰਹੇ ਸਨ ਤੇ ਉਨਾਂ ਦੀ ਤਪੱਸਿਆ ਭੰਗ ਹੋ ਗਈ।

ਜਦੋਂ ਮਹਾਰਾਜਾ ਨੂੰ ਹੋਏ ਭਗਵਾਨ ਸ਼ਿਵ ਦੇ ਦਰਸ਼

ਦੱਸਿਆ ਜਾਂਦਾ ਹੈ ਕਿ ਮਹਾਰਾਜਾ ਘਰਾਣਾ ਪਟਿਆਲਾ ਦੇ ਰਾਜ ਕੁਮਾਰ ਮਹਾਰਾਜ਼ਾ ਕਰਮ ਸਿੰਘ ਨੂੰ ਸੁਪਨੇ ’ਚ ਭਗਵਾਨ ਸ਼ਿਵ ਨੇ ਦਰਸ਼ਨ ਦਿੱਤੇ ਤੇ ਅਪਮਾਨ ਹੋਣ ਬਾਰੇ ਦੱਸਿਆ। ਸੁਪਨੇ ਵਿਚ ਭਗਵਾਨ ਨੇ ਦੱਸਿਆ ਕਿ ਜਿਥੇ ਤੇਰਾ ਹਾਥੀ ਰੁਕੇਗਾ, ਉਥੇ ਹੀ ਮੇਰਾ ਸਥਾਨ ਹੈ। ਸੁਪਨੇ ਅਨੁਸਾਰ ਮਹਾਰਾਜਾ ਨੇ ਆਪਣੇ ਹਾਥੀ ਨੂੰ ਬਿਨਾਂ ਮਹਾਵਤ ਦੇ ਖੁੱਲਾ ਛੱਡ ਦਿੱਤਾ। ਹਾਥੀ ਪਿੰਡ ਨਲਾਸ ’ਚ ਸਥਿਤ ਝਾੜੀਆਂ ਦੇ ਨੇੜੇ ਰੁਕ ਗਿਆ ਤੇ ਝਾੜੀਆਂ ਦੇ ਦੁਆਲੇ ਪਰਿਕਰਮਾ ਕਰਨ ਲੱਗ ਪਿਆ।

ਮਹਾਰਾਜਾ ਨੇ ਪਿੰਡ ਨਲਾਸ ਦੇ ਲੋਕਾਂ ਤੋਂ ਇਸ ਸਬੰਧੀ ਜਾਣਕਾਰੀ ਹਾਸਿਲ ਕੀਤੀ। ਇਸ ਸਮੇਂ ਕਪਿਲਾ ਗਾਂ ਦੇ ਥਣਾਂ ਵਿਚੋਂ ਆਪਣੇ ਆਪ ਦੁੱਧ ਦੀਆਂ ਧਾਰਾਂ ਨਿਕਦੀਆਂ ਦੇਖ ਮਹਾਰਾਜਾ ਨੇ ਭਗਵਾਨ ਸ਼ਿਵ ਜੀ ਤੋਂ ਮੁਆਫੀ ਮੰਗੀ ਤੇ ਇਸ ਧਰਤੀ ਹੇੇਠਾ ਤੋਂ ਪ੍ਰਗਟ ਹੋਏ ਸ਼ਿਵਲਿੰਗ ਵਾਲੀ ਥਾਂ ’ਤੇ ਮੰਦਰ ਦੀ ਸਥਾਪਨਾ ਦਾ ਕਾਰਜ਼ ਸ਼ੁਰੂ ਕਰਵਾਇਆ।

ਇਸ ਸਮੇਂ ਪ੍ਰਾਚੀਨ ਸ਼ਿਵ ਮੰਦਰ ’ਚ ਮੌਜੂਦਾ ਮਹੰਤ ਲਾਲ ਗਿਰੀ ਜੀ ਮਹਾਰਾਜ ਦੀ ਦੇਖ-ਰੇਖ ਹੇਠ ਮੰਦਰ ਦਾ ਵਿਕਾਸ ਕਾਰਜ ਚੱਲ ਰਿਹਾ ਹੈ। ਮੰਦਰ ਦੇ ਬਾਹਰ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ 65 ਫੁੱਟ ਉੱਚੀ ਮੂਰਤੀ ਅਤੇ ਮੰਦਰ ਦੇ ਅਹਾਤੇ ਅੰਦਰ 114 ਫੁੱਟ ਉੱਚਾ ਤ੍ਰੀਸ਼ੂਲ ਵੀ ਖੜਾ ਕੀਤਾ ਗਿਆ ਹੈ।

ਜਿਸਦੇ ਮੂੰਹਰੇ ਭਾਰਤ ਦੇਸ਼ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਹਾਜ਼ਰੀ ਭਰਕੇ ਨਤਮਸਤਕ ਹੁੰਦੀਆਂ ਹਨ। ਇਸ ਸ਼ਿਵਲਿੰਗ ਵਾਲੀ ਥਾਂ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ 108 ਫੁੱਟ ਉੱਚਾ ਵਿਸ਼ਾਲ ਗੁੰਬਦ ਬਣ ਚੁੱਕਿਆ ਹੈ। ਇਥੇ ਹੀ ਵੱਡਾ ਲੰਗਰ ਹਾਲ ਤੇ ਸਰੋਵਰ ਵੀ ਬਣਾਇਆ ਹੋਇਆ ਹੈ।

विश्व की एकमात्र नदी जो उल्टी दिशा में बहती है # शिप्रा नदी || Shipra river …|| ujjain ||

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button