PunjabTop News

PAU ਲੁਧਿਆਣਾ ਦੇ ਵਾਈਸ ਚਾਂਸਲਰ ਦੀ ਨਿਯੁਕਤੀ ‘ਤੇ ਗਵਰਨਰ ਨੇ ਫੇਰ ਚੁੱਕੇ ਸਵਾਲ

ਚੰਡੀਗੜ੍ਹ, 13 ਫਰਵਰੀ 2023- ਗਵਰਨਰ ਪੰਜਾਬ ਵਲੋਂ ਸੀਐਮ ਭਗਵੰਤ ਮਾਨ ਨੂੰ ਲੰਮੀ ਚੌੜੀ ਚਿੱਠੀ ਲਿਖ ਕੇ ਇੱਕ ਵਾਰ ਫੇਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਤੇ ਸਵਾਲ ਚੁੱਕਦਿਆਂ ਹੋਇਆ ਸਪੱਸ਼ਟੀਕਰਨ ਮੰਗਿਆ ਹੈ। ਗਵਰਨਰ ਨੇ ਆਪਣੀ ਚਿੱਠੀ ਵਿਚ ਲਿਖਿਆ ਕਿ, ਮੈਂ ਤੁਹਾਡੇ 20 ਅਕਤੂਬਰ 2022 ਦੇ ਪੱਤਰ ਨੂੰ ਪੜ੍ਹਿਆ ਹੈ। ਇਸ ਵਿਸ਼ੇ ‘ਤੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਮੈਂ ਤੁਹਾਡੇ ਧਿਆਨ ਵਿੱਚ ਸੁਪਰੀਮ ਕੋਰਟ ਦੇ 13 ਮਾਰਚ 2022 ਦੇ ਗੰਭੀਰਦਨ ਕੇ ਗੜਵੀ V/s ਗੁਜਰਾਤ ਰਾਜ ਦੇ ਆਦੇਸ਼ ਨੂੰ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਅਤੇ ਇਸ ਹੁਕਮ ਅਨੁਸਾਰ ਇਹ ਸਪੱਸ਼ਟ ਹੈ ਕਿ ਯੂਜੀਸੀ ਦੇ ਪ੍ਰਬੰਧਾਂ ਦੇ ਉਲਟ ਵਾਈਸ  ਚਾਂਸਲਰ ਦੀ ਨਿਯੁਕਤੀ ਗੈਰ-ਕਾਨੂੰਨੀ ਹੈ। ਇੱਥੋਂ ਤੱਕ ਕਿ ਤੁਹਾਡੇ ਪੱਤਰ ਅਨੁਸਾਰ ਵੀ.ਸੀ. ਸੁਪਰੀਮ ਕੋਰਟ ਦੇ 13 ਮਾਰਚ 2022 ਦੇ ਹੁਕਮਾਂ ਤੋਂ ਬਾਅਦ ਨਿਯੁਕਤ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button