InternationalTop News

ਕਾਸਮੈਟਿਕ ਕੰਪਨੀ L’OREAL ‘ਤੇ ਹਾਨੀਕਾਰਕ ਰਸਾਇਣ ਵਰਤਣ ਦੇ ਲੱਗੇ ਦੋਸ਼, 57 ਮੁਕੱਦਮੇ ਪਹਿਲਾਂ ਤੋਂ ਦਾਇਰ

Cosmetic company L'OREAL accused of using harmful chemicals, 57 lawsuits already filed

ਅਮਰੀਕਾ : ਮਸ਼ਹੂਰ ਫਰਾਂਸੀਸੀ ਕਾਸਮੈਟਿਕ ਕੰਪਨੀ L’OREAL ਦੁਆਰਾ ਹਾਨੀਕਾਰਕ ਰਸਾਇਣ ਵਰਤਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਕੰਪਨੀ ਦੇ ਖਿਲਾਫ 57 ਮੁਕੱਦਮੇ ਦਾਇਰ ਕੀਤੇ ਗਏ ਹਨ। ਇਹ ਸ਼ਿਕਾਗੋ ਦੀ ਸੰਘੀ ਅਦਾਲਤ ਨੇ ਦਾਅਵਾ ਕੀਤਾ ਹੈ ਕਿ ਲੋਰੀਅਲ ਅਤੇ ਕਈ ਹੋਰ ਕਾਸਮੈਟਿਕ ਕੰਪਨੀਆਂ ਵਾਲਾਂ ਨੂੰ ਸਿੱਧੇ ਅਤੇ ਨਰਮ ਕਰਨ ਲਈ ਜੋ ਉਤਪਾਦ ਬਣਾ ਰਹੀਆ ਹਨ, ਜਿਸ ‘ਚ ਉਹ ਸਿਧੇ ਤੋਰ ‘ਤੇ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਕਰ ਰਹਿਆ ਹਨ। ਇਨ੍ਹਾਂ ਉਤਪਾਦਾਂ ਦੀ ਵਰਤੋ ਕਾਰਨ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ।

Kaumi Insaaf Morcha ’ਚ ਪਹੁੰਚਿਆ ਮੂਸਾ ਪਿੰਡ, ਸਿੱਧੂ ਦੀ ਮਾਤਾ ਨੇ ਖੜਕਾਈ ਸਰਕਾਰ Bandi Singh ਬਾਰੇ ਕਹੀ ਵੱਡੀ ਗੱਲ

ਇਸ ਮਾਮਲੇ ‘ਚ ਅਮਰੀਕਾ ਦੀ ਜ਼ਿਲ੍ਹਾ ਜੱਜ ਨੇ ਕਾਸਮੈਟਿਕ ਕੰਪਨੀਆਂ ਵੱਲੋਂ ਵਰਤੇ ਜਾਂਦੇ ਰਸਾਇਣਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਦੋਸ਼ ਹੋਰ ਵੀ ਕੰਪਨੀਆਂ ‘ਤੇ ਲਗਾਏ ਗਏ ਹਨ, ਇਨ੍ਹਾਂ ‘ਚ ਲੋਰੀਅਲ ਸ਼ਅ ਦੀ ਅਮਰੀਕੀ ਸਹਾਇਕ ਕੰਪਨੀ, ਭਾਰਤ ਸਥਿਤ ਕੰਪਨੀਆਂ ਗੋਦਰੇਜ ਸੋਨ ਹੋਲਡਿੰਗਜ਼ ਇੰਕ. ਅਤੇ ਡਾਬਰ ਇੰਟਰਨੈਸ਼ਨਲ ਲਿਮਟਿਡ ਵਰਗਿਆਂ ਕੰਪਨਿਆਂ ਵੀ ਸ਼ਾਮਲ ਹਨ। ਉਥੇ ਹੀ ਆਪਣੇ ਬਚਾਅ ਪੱਖ ‘ਚ ਲੋਰਿਅਲ ਦਾ ਕਹਿਣਾ ਹੈ ਕਿ ਉਸ ‘ਤੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਹਨ ‘ਤੇ ਸਾਡੀ ਕੰਪਨੀ ਦੇ ਉਤਪਾਦ ਵਿੱਚ ਕੋਈ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button